ਕਪੂਰਥਲਾ, 29 ਜਨਵਰੀ (ਵਿ.ਪ੍ਰ.)- ਦਰਜਾਚਾਰ ਕਰਮਚਾਰੀ ਯੂਨੀਅਨ ਜ਼ਿਲ੍ਹਾ ਕਪੂਰਥਲਾ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਅੱਜ ਯੂਨੀਅਨ ਦੇ ਮਾਲ ਰੋਡ ਸਥਿਤ ਦਫ਼ਤਰ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਉੱਗੀ ਨੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ 'ਚ ਸਤਪਾਲ ਭੱਟੀ, ਕਸ਼ਮੀਰ ਸਿੰਘ, ਪ੍ਰੇਮ ਲਾਲ, ਅਰਜਨ ਸਭਰਵਾਲ, ਹੌਸਲਾ ਪ੍ਰਸ਼ਾਦ, ਦਿਨੇਸ਼ ਕੁਮਾਰ, ਸੁਖਪਾਲ ਸਿੰਘ, ਰਣਜੀਤ ਕੁਮਾਰ ਰਾਣਾ, ਅਮਨ ਕੁਮਾਰ ਤੇ ਯੂਨੀਅਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |