12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਨੂੰ ਲੈ ਕੇ ਕੱਢੀ ਗਈ ਖ਼ਾਲਸਾ ਵਹੀਰ <br/>

ਅਜੀਤ ਡੈਸਕ 28-01-2026
ਕਪੂਰਥਲਾ, 27 ਜਨਵਰੀ (ਅਮਰਜੀਤ ਕੋਮਲ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ ਇਲਾਕੇ ਦੇ ਸੰਤ ਮਹਾਂਪੁਰਸ਼ਾਂ, ਕਿਸਾਨ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਕੌਮ ਦੇ ਹੋਰ ਮਸਲਿਆਂ ਨੂੰ ਲੈ ਕੇ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਖ਼ਾਲਸਾ ਵਹੀਰ ਕੱਢੀ ਗਈ | ਵਹੀਰ ਦੀ ਰਵਾਨਗੀ ਮੌਕੇ ਪੰਜ ਪਿਆਰਿਆਂ ਵਲੋਂ ਅਰਦਾਸ ਉਪਰੰਤ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਨੂੰ ਸਰਕਾਰ ਵਲੋਂ ਡਿਬੜੂਗੜ ਜੇਲ੍ਹ ਵਿਚ ਐਨ.ਐਸ.ਏ. ਤਹਿਤ ਨਜਰਬੰਦ ਕਰਨ ਤੋਂ ਬਾਅਦ ਇਹ ਵਹੀਰ ਬੰਦ ਹੋ ਗਈ ਸੀ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਸਿੱਖ ਕੌਮ ਦੇ ਹੋਰ ਮਸਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵਹੀਰ ਕੱਢੀ ਜਾ ਰਹੀ ਹੈ | ਖ਼ਾਲਸਾ ਵਹੀਰ ਦੇ ਕਪੂਰਥਲਾ ਤੋਂ ਆਰੰਭ ਹੋ ਕੇ ਨਵਾਂ ਪਿੰਡ ਗੇਟ ਵਾਲਾ, ਪ੍ਰਵੇਜ਼ ਨਗਰ, ਖੀਰਾਂਵਾਲੀ, ਉੱਚਾ ਬੇਟ, ਰੱਤੜਾ, ਬੂਹ, ਫੱਤੂਢੀਂਗਾ, ਬੂੜੇਵਾਲ, ਤਲਵੰਡੀ ਚੌਧਰੀਆਂ, ਤਲਵੰਡੀ ਚੌਧਰੀਆਂ ਪੁਲ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸਾਹਮਣੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਵਹੀਰ ਦੇ ਪ੍ਰਬੰਧਕ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਪਿੰਡ ਨਾਨਕਪੁਰ ਵਿਚ ਪਿੰਡ ਦੀ ਪੰਚਾਇਤ, ਭਵਾਨੀਪੁਰ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਦੇ ਚੇਅਰਮੈਨ ਬਾਈ ਨਛੱਤਰ ਸਿੰਘ, ਖੀਰਾਂਵਾਲੀ ਵਿਖੇ ਸੰਤ ਬਾਬਾ ਮਹਾਤਮਾ ਮੁਨੀ ਖੈੜਾ ਬੇਟ ਵਾਲਿਆਂ ਦੀ ਅਗਵਾਈ ਵਿਚ ਖੀਰਾਂਵਾਲੀ, ਜਹਾਂਗੀਰਪੁਰ, ਨੂਰਪੁਰ ਦੀਆਂ ਸੰਗਤਾਂ ਵਲੋਂ ਵਹੀਰ ਦੇ ਸਵਾਗਤ ਮੌਕੇ ਲੰਗਰ ਲਗਾਇਆ ਗਿਆ | ਇਸੇ ਤਰ੍ਹਾਂ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਦੀ ਅਗਵਾਈ ਵਿਚ ਗੁਰਦੁਆਰਾ ਲੰਗਰ ਸਾਹਿਬ ਉੱਚਾ ਬੇਟ ਵਿਖੇ ਵਹੀਰ ਦੇ ਸਵਾਗਤ ਮੌਕੇ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ | ਪਿੰਡ ਬੂੜੇਵਾਲ ਵਿਖੇ ਸੰਤ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਵਾਲੇ ਤੇ ਬਾਬਾ ਬੂੜੇਵਾਲ ਵਾਲਿਆਂ ਵਲੋਂ, ਪਿੰਡ ਤਲਵੰਡੀ ਚੌਧਰੀਆਂ ਵਿਚ ਕਿਸਾਨ ਆਗੂ ਪਰਮਜੀਤ ਸਿੰਘ ਜੱਬੋਵਾਲ ਦੀ ਅਗਵਾਈ ਵਿਚ ਪੰਜਾਬ ਕਿਸਾਨ ਯੂਨੀਅਨ ਬਾਗੀ, ਤਲਵੰਡੀ ਚੌਧਰੀਆਂ ਪੁਲ (ਸੁਲਤਾਨਪੁਰ ਲੋਧੀ) ਵਿਖੇ ਪਰਮਜੀਤ ਸਿੰਘ ਖ਼ਾਲਸਾ ਤੇ ਉਨ੍ਹਾਂ ਦੀ ਟੀਮ ਵਲੋਂ ਖ਼ਾਲਸਾ ਵਹੀਰ ਦਾ ਸਵਾਗਤ ਕੀਤਾ | ਖ਼ਾਲਸਾ ਵਹੀਰ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜਣ 'ਤੇ ਹਾਜ਼ਰ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਗਈ | ਇਸ ਮੌਕੇ ਗਆ | ਖ਼ਾਲਸਾ ਵਹੀਰ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਬਾਪੂ ਤਰਸੇਮ ਸਿੰਘ ਤੇ ਹੋਰ ਕਿਸਾਨ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਿਆਗੂ ਨਰਿੰਦਰ ਸਿੰਘ ਖੁਸਰੋਪੁਰ, ਕਿਸਾਨ ਆਗੂ ਬੋਹੜ ਸਿੰਘ ਹਜਾਰਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਖੀਰਾਂਵਾਲੀ, ਸਰਪੰਚ ਜਗਦੀਪ ਸਿੰਘ ਵੰਝ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਟਰੈਕਟਰਾਂ, ਗੱਡੀਆਂ ਤੇ ਹੋਰ ਵਹੀਕਲਾਂ ਰਾਹੀਂ ਕਾਫ਼ਲੇ ਦੇ ਰੂਪ ਵਿਚ ਸਮੇਤ ਸ਼ਾਮਲ ਹੋਈਆਂ | ਸਟੇਟ ਗੁਰਦੁਆਰਾ ਸਾਹਿਬ ਤੋਂ ਕੱਢੀ ਜਾਣ ਵਾਲੀ ਖ਼ਾਲਸਾ ਵਹੀਰ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਸਟੇਟ ਗੁਰਦੁਆਰਾ ਸਾਹਿਬ ਤੇ ਕੁੱਝ ਹੋਰ ਗੁਰਦੁਆਰਿਆਂ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾ ਦਿੱਤੇ ਜਾਣ ਕਾਰਨ ਖ਼ਾਲਸਾ ਵਹੀਰ ਦੇ ਪ੍ਰਬੰਧਕਾਂ ਨੇ ਰੋਸ ਜ਼ਾਹਿਰ ਕੀਤਾ | ਯਾਤਰਾ ਦੇ ਪ੍ਰਬੰਧਕ ਤੇ ਕਿਸਾਨ ਆਗੂ ਗੁਰਦੀਪ ਸਿੰਘ ਭੰਡਾਲ ਨੇ ਦੱਸਿਆ ਕਿ ਉਨ੍ਹਾਂ ਸ਼ੋ੍ਰਮਣੀ ਕਮੇਟੀ ਨਾਲ ਸਬੰਧਿਤ ਗੁਰਦੁਆਰਿਆਂ ਵਿਚ ਜਾ ਕੇ ਖ਼ਾਲਸਾ ਵਹੀਰ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਦੀ ਮੰਗ ਕੀਤੀ, ਪਰ ਗੁਰਦੁਆਰਾ ਸਾਹਿਬ ਦੇ ਸਥਾਨਕ ਪ੍ਰਬੰਧਕਾਂ ਵਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਪਿੰਡ ਖੀਰਾਂਵਾਲੀ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਆ ਕੇ ਖ਼ਾਲਸਾ ਵਹੀਰ ਕੱਢੀ | ਉਨ੍ਹਾਂ ਸ਼ੋ੍ਰਮਣੀ ਕਮੇਟੀ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ |
27ਕਪੂਰਥਲਾ64
ਖ਼ਾਲਸਾ ਵਹੀਰ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁੱਜਣ 'ਤੇ ਬਾਪੂ ਤਰਸੇਮ ਸਿੰਘ ਤੇ ਵਹੀਰ ਵਿਚ ਸ਼ਾਮਲ ਹੋਰ ਆਗੂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦੇ ਹੋਏ | ਤਸਵੀਰ. ਤਿਲਕਰਾਜ


ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਮਾਰਚ <br/> ਅਗਲੀ ਖ਼ਬਰ ਔਜਲਾ ਫਾਟਕ ਰੋਡ 'ਤੇ ਪਿੰਡ ਨੂੰ ਜਾਂਦੇ ਗੇਟ 'ਚ ਟਰਾਲਾ ਫਸਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।