11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਔਜਲਾ ਫਾਟਕ ਰੋਡ 'ਤੇ ਪਿੰਡ ਨੂੰ ਜਾਂਦੇ ਗੇਟ 'ਚ ਟਰਾਲਾ ਫਸਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ <br/>

ਅਜੀਤ ਡੈਸਕ 28-01-2026
ਕਪੂਰਥਲਾ, 27 ਜਨਵਰੀ (ਸਡਾਨਾ)-ਅੱਜ ਦੇਰ ਰਾਤ ਔਜਲਾ ਫਾਟਕ ਰੋਡ 'ਤੇ ਪਿੰਡ ਨੂੰ ਜਾਂਦੇ ਗੇਟ ਦੇ ਵਿਚ ਇੱਕ ਵੱਡਾ ਟਰਾਲਾ ਫਸ ਜਾਣ ਕਾਰਨ, ਜਿੱਥੇ ਗੇਟ ਦਾ ਕਾਫ਼ੀ ਨੁਕਸਾਨ ਹੋਇਆ, ਉੱਥੇ ਨਾਲ ਹੀ ਕਪੂਰਥਲਾ ਕਾਲਾ ਸੰਘਿਆਂ ਸੜਕ ਤੇ ਕਪੂਰਥਲਾ ਔਜਲਾ ਰੋਡ ਨੂੰ ਜਾਣ ਵਾਲੀ ਸਾਰੀ ਟਰੈਫ਼ਿਕ ਪ੍ਰਭਾਵਿਤ ਹੋ ਗਈ ਹੈ | ਭਾਵੇਂ ਕਿ ਔਜਲਾ ਫਾਟਕ ਰੇਲਵੇ ਲਾਈਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਕਾਲਾ ਸੰਘਿਆਂ ਸੜਕ ਤੇ ਔਜਲਾ ਫਾਟਕ ਵਾਲੀ ਸੜਕ ਜੋ ਕਿ ਪਿੰਡ ਨੂੰ ਜਾਂਦੀ ਹੈ ਉਹ ਰਸਤੇ ਦੋਨੋਂ ਇਸ ਵੱਡੇ ਟਰਾਲੇ ਦੇ ਗੇਟ ਵਿਚ ਫਸਣ ਕਾਰਨ ਬੰਦ ਹੋ ਗਏ ਹਨ | ਰਾਤ ਕਰੀਬ 9 ਵਜੇ ਦੇ ਕਰੀਬ ਪਿੰਡ ਔਜਲਾ ਵਲੋਂ ਆਇਆ ਟਰਾਲਾ ਕਾਲਾ ਸੰਘਿਆਂ ਰੋਡ ਵੱਲ ਨੂੰ ਮੁੜਨ ਲੱਗਾ ਤਾਂ ਅਚਾਨਕ ਟਰਾਲੇ ਦੀ ਲੰਬਾਈ ਵੱਡੀ ਹੋਣ ਕਾਰਨ ਉਹ ਗੇਟ ਵਿਚ ਫਸ ਗਿਆ, ਜਿਸ ਕਾਰਨ ਗੇਟ ਨੁਕਸਾਨਿਆ ਗਿਆ ਤੇ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਜਿਸ ਕਾਰਨ ਰਾਹਗੀਰਾਂ ਨੂੰ ਇਸ ਟਰਾਲੇ ਦੇ ਫਸਣ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ |

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮੰਗਾਂ ਨੂੰ ਲੈ ਕੇ ਕੱਢੀ ਗਈ ਖ਼ਾਲਸਾ ਵਹੀਰ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸੰਸਾਰ ਦੇ ਮੋਹਰੀ ਦੇਸ਼ਾਂ 'ਚ ਗਿਣਿਆ ਜਾਣ ਲੱਗਾ- ਪਿਆਰਾ ਸਿੰਘ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।