02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਡਾਇਰੈਕਟਰ ਅਨੁਰਾਗ ਸਿੰਘ ਦੀ ਫ਼ਿਲਮ ਬਾਰਡਰ-2 ਨੂੰ ਲੈ ਕੇ ਦਰਸ਼ਕਾਂ 'ਚ ਭਾਰੀ ਉਤਸ਼ਾਹ

ਅਜੀਤ ਡੈਸਕ 23-01-2026
ਸੁਲਤਾਨਪੁਰ ਲੋਧੀ, 22 ਜਨਵਰੀ (ਥਿੰਦ)-ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਅਮਰਕੋਟ (ਟਿੱਬਾ) ਦੇ ਜੰਮਪਲ ਅਨੁਰਾਗ ਸਿੰਘ ਵਲੋਂ ਡਾਇਰੈਕਟ ਕੀਤੀ ਗਈ ਫ਼ਿਲਮ ਬਾਰਡਰ-2 ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਹੈ | ਦੇਸ਼ ਪਿਆਰ ਦੇ ਜਜ਼ਬੇ ਨੂੰ ਟੁੰਬਣ ਵਾਲੀ ਤੇ ਜਾਂਬਾਜ ਫ਼ੌਜੀਆਂ ਦੀ ਸੂਰਮਗਤੀ 'ਤੇ ਗਰਵ ਕਰਵਾਉਣ ਵਾਲੀ ਫ਼ਿਲਮ ਬਾਰਡਰ-2 ਦੇ ਪ੍ਰੋਡਿਊਸਰ ਜੇਪੀ ਦੱਤਾ, ਨਿਧੀ ਦੱਤਾ ਤੇ ਟੀ ਸੀਰੀਜ਼ ਹਨ | ਇਲਾਕੇ ਦੇ ਸਿਰਕੱਢ ਸਮਾਜ ਸੇਵੀ ਆਗੂ ਸਵ. ਪ੍ਰੋਫੈਸਰ ਚਰਨ ਸਿੰਘ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਡੀਨ ਰਹਿ ਚੁੱਕੇ ਡਾ. ਬਲਜੀਤ ਕੌਰ ਦੇ ਹੋਣਹਾਰ ਪੁੱਤਰ ਅਨੁਰਾਗ ਸਿੰਘ ਨੇ ਇਸ ਤੋਂ ਪਹਿਲਾਂ ਸਾਰਾਗੜੀ ਦੀ ਲੜਾਈ ਬਾਰੇ ਹਿੰਦੀ ਫ਼ਿਲਮ ਕੇਸਰੀ ਡਾਇਰੈਕਟ ਕਰਕੇ ਬਹੁਤ ਨਾਮਣਾ ਖੱਟਿਆ ਹੈ | ਪੰਜਾਬੀ ਫ਼ਿਲਮ ਇੰਡਸਟਰੀ ਨੂੰ ਉਨ੍ਹਾਂ ਨੇ ਯਾਰ ਅਣਮੁੱਲੇ, ਜੱਟ ਐਂਡ ਜੂਲੀਅਟ, ਸੁਪਰ ਸਿੰਘ ਤੇ ਪੰਜਾਬ 1984 ਵਰਗੀਆਂ ਸੁਪਰਹਿੱਟ ਫ਼ਿਲਮਾਂ ਨਾਲ ਅਮੀਰ ਕੀਤਾ ਹੈ | 'ਪੰਜਾਬ 1984' ਨੂੰ ਬੈੱਸਟ ਪੰਜਾਬੀ ਫ਼ਿਲਮ ਦਾ ਵੱਕਾਰੀ ਕੌਮੀ ਅਵਾਰਡ ਵੀ ਮਿਲ ਚੁੱਕਾ ਹੈ | ਬਾਰਡਰ-2 ਫ਼ਿਲਮ ਜੋ ਦੇਸ਼ ਦੇ ਫ਼ੌਜੀ ਯੋਧਿਆਂ ਦੀ ਅਦੁੱਤੀ ਬਹਾਦਰੀ ਤੇ ਦੇਸ਼ ਭਗਤੀ ਦੀ ਮਿਸਾਲ ਪੇਸ਼ ਕਰਦੀ ਹੈ | ਸਮੂਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਫ਼ਿਲਮ ਹੈ, ਕਿਉਂਕਿ ਇਸ ਫ਼ਿਲਮ ਦੀ ਕਹਾਣੀ ਪੰਜਾਬ ਦੀ ਧਰਤੀ ਤੇ ਲੜੀ ਗਈ ਭਾਰਤ-ਪਾਕਿ ਜੰਗ ਨਾਲ ਸੰਬੰਧਿਤ ਹੈ ਤੇ ਪੰਜਾਬ ਦੇ ਸਿਰਲੱਥ ਫ਼ੌਜੀ ਸੂਰਮਿਆਂ ਦੀ ਗੌਰਵ ਗਾਥਾ 'ਤੇ ਲਿਖੀ ਹੋਈ ਹੈ | ਫਾਈਟਰ ਪਾਇਲਟ ਨਿਰਮਲਜੀਤ ਸੇਖੋਂ ਜੋ ਦੁਸ਼ਮਣ ਫ਼ੌਜੀ ਦੇ 6 ਫ਼ੌਜੀ ਜਹਾਜ਼ਾਂ ਵਿਚ ਇਕੱਲੇ ਘਿਰੇ ਹੋਣ ਉੱਤੇ ਉਨ੍ਹਾਂ ਜਹਾਜ਼ਾਂ ਨੂੰ ਡੇਗ ਕੇ ਸ਼ਹੀਦ ਹੋਏ ਤੇ ਸਰਵ ਉੱਚ ਸਨਮਾਨ 'ਪਰਮਵੀਰ ਚੱਕਰ' ਪ੍ਰਾਪਤ ਕੀਤਾ ਲੁਧਿਆਣਾ ਜ਼ਿਲ੍ਹੇ ਦੇ ਜੰਮਪਲ ਸਨ ਤੇ ਉਨ੍ਹਾਂ ਦਾ ਕਿਰਦਾਰ ਨਿਭਾਅ ਕੇ ਦਿਲਜੀਤ ਦੁਸਾਂਝ ਵੀ ਲੁਧਿਆਣੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਪੰਜਾਬੀ ਗੱਭਰੂ ਹੈ | ਸੰਨੀ ਦਿਓਲ ਜੋ ਬਾਰਡਰ-2 ਫ਼ਿਲਮ ਦੀ ਰੂਹੇ-ਰਵਾਂ ਹੈ ਵੀ ਪੰਜਾਬ ਦਾ ਮਾਣ ਹੈ ਙ ਪੰਜਾਬ ਦੀਆਂ ਧੀਆਂ ਸੋਨਮ ਬਾਜਵਾ ਅਤੇ ਮੋਨਾ ਸਿੰਘ ਵੀ ਇਸ ਪੰਜਾਬੀ ਫ਼ਿਲਮ ਦੀ ਪੰਜਾਬੀ ਪਹਿਚਾਣ ਵੀ ਸ਼ਾਨ ਪਹਿਚਾਣ ਦੀ ਸ਼ਾਨ ਬਣੀਆਂ ਹਨ | ਦੇਸ਼ ਦੀ ਅਣਖ ਦੇ ਪਹਿਰੇਦਾਰ ਪੰਜਾਬ ਦੀ ਧਰਤੀ, ਇਸ ਦੇ ਸ਼ਾਨਾਮਤੇ ਸਭਿਆਚਾਰ ਤੇ ਗੌਰਵਮਈ ਇਤਿਹਾਸ ਨੂੰ ਦਰਸਾਉਣ ਵਾਲੀ ਫ਼ਿਲਮ ਬਾਰਡਰ-2 ਨੂੰ ਹਿੰਦੀ ਸਿਨੇਮਾ ਵੀ ਹੁਣ ਤੱਕ ਦੀ ਸਭ ਤੋਂ ਵੱਡੀ ਯੁੱਧ ਫ਼ਿਲਮ ਵਜੋਂ ਦੇਖਿਆ ਜਾ ਰਿਹਾ ਹੈ ਤੇ ਉਸ ਦੀ ਸ਼ਾਨਦਾਰ ਕਾਮਯਾਬੀ ਲਈ ਆਸ ਤੇ ਅਰਦਾਸ ਕੀਤੀ ਜਾ ਰਹੀ ਹੈ | ਸਾਨੂੰ ਸਮੂਹ ਪੰਜਾਬੀਆਂ ਨੂੰ ਇਸ ਦੀ ਬੇਮਿਸਾਲ ਕਾਮਯਾਬੀ ਦਾ ਹਿੱਸਾ ਬਣਨਾ ਚਾਹੀਦਾ ਹੈ ਤੇ ਆਪਣੇ ਪਰਿਵਾਰਾਂ ਬੱਚਿਆਂ ਵਿਦਿਆਰਥੀਆਂ ਛੋਟੇ ਵੱਡੇ ਸਾਰੇ ਪੰਜਾਬੀਆਂ ਨੂੰ ਇਹ ਫ਼ਿਲਮ ਦੇਖ ਕੇ ਆਪਣੇ ਅਮੀਰ ਤੇ ਮਾਣ ਮੱਤੇ ਵਿਰਸੇ ਨਾਲ ਜੁੜਨਾ ਚਾਹੀਦਾ ਹੈ |
ਪਿਛਲੀ ਖ਼ਬਰ 27 ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ 'ਚ ਜ਼ਿਲੇ੍ਹ ਭਰ ਚੋਂ ਵੱਡੀ ਗਿਣਤੀ ਵਿਚ ਮਜ਼ਦੂਰ ਸ਼ਾਮਿਲ ਹੋਣਗੇ- ਨਿਰਮਲ ਸਿ... ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ 650 ਸਾਲਾ ਸ਼ਤਾਬਦੀ ਮਨਾਉਣ ਲਈ ਹੁਣੇ ਤੋਂ ਪ੍ਰਬੰਧ ਕਰੇ ਸਰਕਾਰ-ਨਿਮਿਸ਼ਾ ਮਹਿਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।