ਨਡਾਲਾ, 22 ਜਨਵਰੀ (ਰਘਬਿੰਦਰ ਸਿੰਘ)-ਉੱਘੇ ਸਮਾਜ ਸੇਵੀ ਐਡਵੋਕੇਟ ਤੇ ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰਕਾਰੀ ਮਿਡਲ ਸਕੂਲ ਰਾਏਪੁਰ ਰਾਜਪੂਤਾਂ ਨੂੰ ਮਿਊਜ਼ਿਕ ਸਿਸਟਮ ਭੇਟ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਪੰਨੂ ਤੇ ਸਕੂਲ ਹੈੱਡਮਾਸਟਰ ਡੈਨੀਅਲ ਮਸੀਹ ਮੱਟੂ ਨੇ ਗੁਰਮੀਤ ਸਿੰਘ ਨਡਾਲਾ ਤੇ ਭਗਤਾਣਾ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਕਾਫ਼ੀ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ | ਉਨ੍ਹਾਂ ਸਮੂਹ ਪਰਿਵਾਰ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸਰਪੰਚ ਗੁਰਸੇਵਕ ਸਿੰਘ ਪੰਨੂ, ਬਲਵਿੰਦਰ ਸਿੰਘ ਚੀਮਾ, ਨਰਿੰਦਰ ਸਿੰਘ ਚੀਮਾ, ਗੁਰਪ੍ਰੀਤ ਕੌਰ ਚੀਮਾ, ਡੈਨੀਅਲ ਮਸੀਹ ਸਕੂਲ ਮੁਖੀ, ਰਾਜਵਿੰਦਰ ਕੌਰ, ਮਨਜੀਤ ਮੱਟੂ, ਅਨੀਤਾ, ਹਰਪ੍ਰੀਤ ਸਿੰਘ, ਮਨੀਸ਼ ਰਾਣਾ, ਬਲਜੀਤ ਕੌਰ ਐਸ.ਐਮ.ਸੀ. ਚੇਅਰਮੈਨ, ਮਨਜੋਤ ਕੌਰ ਵਾਈਸ ਚੇਅਰਮੈਨ, ਆਸ਼ਾ ਰਾਣੀ, ਰੀਟਾ ਕੁੱਕ, ਮੱਖਣ ਸਿੰਘ, ਚਰਨਜੀਤ ਸਿੰਘ ਤੇ ਹੋਰ ਹਾਜ਼ਰ ਸਨ |