ਨਡਾਲਾ, 22 ਜਨਵਰੀ (ਰਘਬਿੰਦਰ ਸਿੰਘ)-ਬੀਤੇ ਦਿਨੀਂ ਬਲਾਕ ਸੰਮਤੀ ਮੈਂਬਰ ਸਹਿਜਪਾਲ ਸਿੰਘ ਚੀਮਾ ਦੇ ਪਿਤਾ ਆੜ੍ਹਤੀ ਦਲਬੀਰ ਸਿੰਘ ਚੀਮਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ | ਅੱਜ ਪਿੰਡ ਰਾਏਪੁਰ-ਅਰਾਈਆਂ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਤੋ ਪਹਿਲਾਂ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸੰਤ ਬਾਬਾ ਗਿਆਨ ਸਿੰਘ ਜੀ ਤੇ ਭਾਈ ਜਸਕਰਨ ਸਿੰਘ ਜੀ ਰਾਏਪੁਰ-ਅਰਾਈਆਂ ਵੱਲੋਂ ਵੈਰਾਗਮਈ ਕੀਰਤਨ ਕੀਤਾ | ਇਸ ਦੌਰਾਨ ਦਲਬੀਰ ਸਿੰਘ ਚੀਮਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਅਮਨਦੀਪ ਸਿੰਘ ਗੋਰਾ ਗਿੱਲ, ਡਾ. ਆਸਾ ਸਿੰਘ ਘੁੰਮਣ, ਤਹਿਸੀਲਦਾਰ ਗੁਰਮੀਤ ਸਿੰਘ ਨਡਾਲਾ, ਸਾਬਕਾ ਸਰਪੰਚ ਕੁਲਦੀਪ ਸਿੰਘ ਟਾਂਡੀ, ਸਟੀਫਨ ਕਾਲਾ, ਸਰਪੰਚ ਵਰਿੰਦਰ ਕੁਮਾਰ ਪ੍ਰਾਸ਼ਰ ਤੇ ਹੋਰਨਾਂ ਨੇ ਕਿਹਾ ਕਿ ਆੜ੍ਹਤੀ ਦਲਬੀਰ ਸਿੰਘ ਚੀਮਾ ਇਕ ਇਮਾਨਦਾਰ, ਮਿਲਣਸਾਰ ਤੇ ਸਮਾਜ ਸੇਵੀ ਵਿਅਕਤੀ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੌਰਾਨ ਵਪਾਰ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਹੀ ਨਹੀਂ ਸਗੋਂ ਸਮੂਹ ਵਪਾਰੀ, ਆੜ੍ਹਤੀ, ਸਿਆਸਤ ਵਰਗ ਤੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਅੰਤ ਵਿਚ ਕੁਲਬੀਰ ਸਿੰਘ ਚੀਮਾ, ਸਹਿਜਪਾਲ ਸਿੰਘ ਚੀਮਾ ਤੇ ਸਮੂਹ ਚੀਮਾ ਪਰਿਵਾਰ ਵੱਲੋਂ ਪੁੱਜੀ ਸੰਗਤ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪ੍ਰੀਤਮ ਸਿੰਘ ਚੀਮਾ, ਕੁਲਬੀਰ ਸਿੰਘ ਖਹਿਰਾ, ਅਵਤਾਰ ਸਿੰਘ ਵਾਲੀਆ, ਦਵਿੰਦਰ ਸਿੰਘ ਚੀਮਾ, ਬਿੱਕਰ ਸਿੰਘ ਮਾਨ, ਬਲਰਾਮ ਸਿੰਘ ਮਾਨ, ਜਸਵਿੰਦਰ ਸਿੰਘ ਕੂਕਾ, ਮਨੋਹਰ ਲਾਲ, ਰਾਧੇ ਸ਼ਿਆਮ, ਗੁਰਬਚਨ ਸਿੰਘ ਚੀਮਾ, ਹਰਜਿੰਦਰ ਸਿੰਘ ਸਾਹੀ, ਜਸਵੰਤ ਸਿੰਘ ਖੱਖ, ਪੰਡਤ ਸਤਪਾਲ ਲਹੌਰੀਆ, ਸੁਖਜਿੰਦਰ ਸਿੰਘ ਸੰਧੂ ਦਾਊਦਪੁਰ, ਸਿਮਰਜੀਤ ਸਿੰਘ ਮਿਰਜਾਪੁਰ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਪੱਡਾ, ਸਰਪੰਚ ਕਿਰਪਾਲ ਸਿੰਘ ਢਿੱਲੋਂ, ਰੋਮੀ ਬਾਜਵਾ, ਕੁਲਜੀਤ ਸਿੰਘ ਨੰਬਰਦਾਰ, ਬਲਕਾਰ ਸਿੰਘ ਢਿੱਲੋਂ, ਦਰਸ਼ਨ ਸਿੰਘ, ਅੰਗਰੇਜ਼ ਸਿੰਘ, ਮੁੱਖਜਿੰਦਰ ਸਿੰਘ, ਕਰਨੈਲ ਸਿੰਘ ਚੀਮਾ, ਹਰਜਿੰਦਰ ਸਿੰਘ ਚੀਮਾ, ਸਤਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਵਾਲੀਆ, ਬਲਵਿੰਦਰ ਸਿੰਘ ਮੁਲਤਾਨੀ, ਅਮਰੀਕ ਸਿੰਘ ਸਾਹੀ, ਦਲਜਿੰਦਰ ਸਿੰਘ ਘੋਤੜਾ, ਕਿੱਕੀ ਪੱਡਾ, ਖ਼ੁਸ਼ਦੀਪ ਖਹਿਰਾ, ਜੋਬਨ ਢਿੱਲੋਂ, ਗੁਰਜੀਤ ਚੱਕੋਕੀ, ਰੂਬੀ ਭੁੱਲਰ, ਉਂਕਾਰ ਸਿੰਘ ਸਾਹੀ, ਸੁਨੀਲ ਠੇਕੇਦਾਰ, ਅਤੇ ਹੋਰ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ |