ਭੁਲੱਥ, 22 ਜਨਵਰੀ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭਾਰਤ ਮੁਕਤੀ ਮੋਰਚਾ ਮੰਡਲ ਪ੍ਰਧਾਨ ਮਾਸਟਰ ਰਾਜਪਾਲ ਨਾਹਰ ਦੀ ਅਗਵਾਈ ਵਿਚ ਸੰਵਿਧਾਨ ਬਚਾਓ ਈ.ਵੀ.ਐਮ. ਹਟਾਓ ਰੋਸ ਪ੍ਰਦਰਸ਼ਨ ਕਪੂਰਥਲਾ ਵਿਖੇ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਮਾਸਟਰ ਰਾਜਪਾਲ ਨਾਹਰ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਿਹਾ ਕਿ ਸੰਵਿਧਾਨ ਬਚਾਓ ਈ.ਵੀ.ਐਮ. ਹਟਾਓ ਸਬੰਧੀ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਬਚਾਉਣ ਲਈ ਈ.ਵੀ.ਐਮ. ਮਸ਼ੀਨਾਂ ਬੰਦ ਕਰਵਾ ਕੇ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾਣ | ਉਨ੍ਹਾਂ ਕਿਹਾ ਕਿ ਪਛੜੇ ਵਰਗ ਦੀ ਜਾਤੀ ਆਧਾਰਿਤ ਗਿਣਤੀ ਕਰਵਾਉਣ ਤੇ ਸਰਕਾਰ ਦੀਆਂ ਵਾਧੂ ਜ਼ਮੀਨਾਂ ਭੂਮੀਹੀਨ ਕਿਰਤੀਆਂ ਵਿਚ ਵੰਡਣ ਤੇ ਮਨਰੇਗਾ ਸਕੀਮਾਂ ਮੁੜ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਹੰਸ ਰਾਜ, ਸਤਪਾਲ ਸਿੰਘ, ਸੁਰਿੰਦਰ ਸਿੰਘ ਭੁਲੱਥ, ਬਲਦੇਵ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਪਾਲ ਬਾਗੜੀਆਂ, ਮਨਜਿੰਦਰ ਸਿੰਘ, ਜਸਵਿੰਦਰ ਸਿੰਘ, ਜੀਤ ਰਾਮ ਲਿੱਟਾਂ, ਗੁਰਨਾਮ ਸਿੰਘ ਸਿੱਧੂ, ਬੀਬੀ ਨਰਿੰਦਰ ਕੌਰ, ਲਕਸ਼ਮੀ ਦੇਵੀ, ਬੀਬੀ ਨਿੰਦਰ ਕੌਰ ਸਲਾਮਤ ਪੁਰ, ਬੀਬੀ ਮਹਿੰਦਰ ਕੌਰ ਤੇ ਹੋਰ ਹਾਜ਼ਰ ਸਨ |