03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਖਲਵਾੜਾ ਨੂੰ ਬਾਈਪਾਸ ਤੇ ਅੰਡਰ ਪਾਸ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇ-ਪਰਮਜੀਤ ਖਲਵਾੜਾ <br/>

ਅਜੀਤ ਡੈਸਕ 23-01-2026
ਖਲਵਾੜਾ, 22 ਜਨਵਰੀ (ਮਨਦੀਪ ਸਿੰਘ ਸੰਧੂ)-ਖਲਵਾੜਾ ਨੂੰ ਜਲੰਧਰ-ਚੰਡੀਗੜ੍ਹ ਬਾਈਪਾਸ ਤੇ ਪਹਿਲ ਦੇ ਆਧਾਰ 'ਤੇ ਅੰਡਰ ਪਾਸ ਦੇ ਕੇ ਇਲਾਕੇ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਬਸਪਾ ਆਗੂ ਪਰਮਜੀਤ ਖਲਵਾੜਾ ਨੇ ਕਰਦਿਆਂ ਕਿਹਾ ਕਿ ਖਲਵਾੜਾ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਾਨਾ ਆਪਣੇ ਕੰਮਾਂ-ਕਾਰਾਂ ਲਈ ਇਸ ਬਾਈਪਾਸ ਤੋਂ ਲੰਘ ਕੇ ਫਗਵਾੜੇ ਜਾਣਾ ਪੈਂਦਾ ਹੈ ਪਰ ਰਸਤਾ ਬੰਦ ਹੋਣ ਕਰਕੇ ਦੋ ਕਿੱਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੀ ਖੱਜਲ ਖ਼ੁਆਰੀ ਹੁੰਦੀ ਹੈ | ਉਨ੍ਹਾਂ ਖਲਵਾੜਾ ਵਿਚੋਂ ਲੰਘਦੀ ਫਗਵਾੜਾ-ਵਾਹਦ ਸੜਕ ਦੀ ਮਾੜੀ ਹਾਲਤ 'ਤੇ ਬੋਲਦਿਆਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਤੋਂ ਅਗਲੇ ਪਿੰਡਾਂ ਦੇ ਲੋਕ ਬਹੁਤ ਔਖੇ ਹਨ ਇਸ ਦਾ ਸੁਧਾਰ ਕਰਨ ਲਈ ਇਸ ਸੜਕ ਨੂੰ ਫ਼ੌਰੀ ਤੌਰ 'ਤੇ ਬਣਾਏ ਜਾਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਇਹ ਦੋਵੇਂ ਮੰਗਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਪੂਰੀਆਂ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਹੋ ਸਕੇ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਅਧਿਕਾਰੀਆਂ ਨੂੰ ਮੰਗ ਪੱਤਰ... ਅਗਲੀ ਖ਼ਬਰ 'ਸੰਵਿਧਾਨ ਬਚਾਓ ਈ. ਵੀ. ਐਮ. ਹਟਾਓ' ਰੋਸ ਧਰਨੇ ਲਗਾਤਾਰ ਜਾਰੀ ਰੱਖੇ ਜਾਣਗੇ-ਮਾਸਟਰ ਰਾਜਪਾਲ ਨਾਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।