04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਆਜ਼ਾਦ ਗਰੁੱਪ ਨੂੰ ਛੱਡ ਕੇ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ 'ਚ ਸ਼ਾਮਿਲ

ਅਜੀਤ ਡੈਸਕ 25-05-2026

ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਨੂੰ ਉਦੋਂ ਬਲ ਮਿਲਿਆ, ਜਦੋਂ ਪੈਨਸ਼ਨਰ ਐਸੋਸੀਏਸ਼ਨ ਆਜ਼ਾਦ ਗਰੁੱਪ ਦੇ ਵੱਡੀ ਗਿਣਤੀ 'ਚ ਮੈਂਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ 'ਚ ਸ਼ਾਮਿਲ ਹੋ ਗਏ | ਸ਼ਾਮਿਲ ਹੋਏ ਮੈਂਬਰਾਂ ਦਾ ਜਥੇਬੰਦੀ ਵਲੋਂ ਵਿਸ਼ੇਸ਼ ਇਕੱਤਰਤਾ ਕਰ ਕੇ ਸਨਮਾਨ ਕੀਤਾ ਗਿਆ | ਸ਼ਾਮਿਲ ਹੋਣ ਵਾਲਿਆਂ 'ਚ ਬਿੱਕਰ ਸਿੰਘ ਰੱਲਾ, ਸੁਖਦੇਵ ਸਿੰਘ ਰੱਲਾ, ਗੁਰਦੇਵ ਸਿੰਘ ਜੋਗਾ, ਕੁਲਵੰਤ ਸਿੰਘ, ਜੀਤੋ ਕੌਰ, ਭੂਰਾ ਸਿੰਘ, ਜਗਰੂਪ ਸਿੰਘ, ਅਜਮੇਰ ਸਿੰਘ, ਦਰਸ਼ਨ ਖੋਖਰ, ਮਿੱਠੂ ਸਹਾਰਨਾ, ਹਾਕਮ ਸਿੰਘ ਝੁਨੀਰ, ਜੱਸਾ ਸਿੰਘ ਪਿੱਲਛੀਆਂ, ਗੁਲਾਬ ਕੌਰ ਝੁਨੀਰ, ਬਲਵਿੰਦਰ ਕੌਰ ਅਨੂਪਗੜ੍ਹ, ਗੁਲਾਬ ਸਿੰਘ ਕੋਟਧਰਮੂ, ਜੰਗੀਰ ਸਿੰਘ ਖਿਆਲਾ, ਜਸਵੰਤ ਕੌਰ ਮਾਨਸਾ, ਸੁਖਵੰਤ ਸਿੰਘ ਮੱਤੀ ਆਦਿ ਹਨ | ਸਥਾਨਕ ਪੈਨਸ਼ਨਰ ਦਫ਼ਤਰ ਵਿਖੇ ਮੰਡਲ ਪ੍ਰਧਾਨ ਲਖਨ ਲਾਲ, ਸਰਕਲ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਰੱਲਾ, ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਸਿੱਧੂ, ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਨੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਜਥੇਬੰਦੀਆਂ ਕਰਮਚਾਰੀਆਂ ਦੇ ਹੱਕਾਂ ਲਈ ਲੜਦੀ ਰਹੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਬਕਾਇਆ ਮਹਿੰਗਾਈ ਭੱਤਾ ਦਿੱਤਾ ਜਾਵੇ, 2.59 ਦੇ ਫ਼ਾਰਮੂਲੇ ਨੂੰ ਲਾਗੂ ਕੀਤਾ ਜਾਵੇ, 200 ਰੁਪਏ ਜਜ਼ੀਆ ਟੈਕਸ ਲਿਆ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਲ ਸਾਰੀਆਂ ਮੰਗਾਂ ਮੰਨੀਆਂ ਜਾਣ | ਇਸ ਮੌਕੇ ਗੁਰਸੇਵਕ ਸਿੰਘ, ਰਾਵਲ ਸਿੰਘ ਗੁਰੂ, ਬਿੱਕਰ ਸਿੰਘ ਮੰਘਾਣੀਆਂ, ਜੋਗਿੰਦਰ ਸਿੰਘ ਮਾਨਸ਼ਾਹੀਆ, ਪਵਨ ਕੁਮਾਰ, ਕੌਰ ਸਿੰਘ ਅਕਲੀਆ, ਬਲਦੇਵ ਸਿੰਘ ਬਰਨਾਲਾ, ਮਨਿੰਦਰ ਸਿੰਘ, ਕਰਮ ਸਿੰਘ ਜੋਗਾ, ਜਗਜੀਤ ਸਿੰਘ ਜੋਗਾ, ਚਾਨਣ ਰਾਮ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹੀਟ ਵੇਵ ਨੂੰ ਲੈ ਕੇ ਸਿਹਤ ਵਿਭਾਗ ਵਲੋਂ ਸਾਵਧਾਨੀ ਵਰਤਣ ਦੀ ਸਲਾਹ <br/> ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਭੀਖੀ 'ਚ ਸ਼ੁਰੂ ਕੀਤਾ ਦਾਖ਼ਲਾ ਸਹਾਇਤਾ ਕੇਂਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।