ਮਾਨਸਾ, 22 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਸਨਾਤਨ ਧਰਮ ਸਭਾ ਵਲੋਂ ਸਥਾਨਕ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੀ ਖ਼ੁਸ਼ੀ 'ਚ ਪ੍ਰੋਗਰਾਮ ਕੀਤਾ | ਸਭਾ ਦੇ ਪ੍ਰਧਾਨ ਸਮੀਰ ਛਾਬੜਾ, ਵਾਈਸ ਪ੍ਰਧਾਨ ਰਾਜੇਸ਼ ਪੰਧੇਰ, ਜਨਰਲ ਸਕੱਤਰ ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ, ਸਕੱਤਰ ਰਾਕੇਸ਼ ਬਿੱਟੂ ਨੇ ਦੱਸਿਆ ਕਿ ਇਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਮੁਫ਼ਤ ਜਾਂਚ ਕੈਂਪ ਲਗਾਇਆ ਜਦਕਿ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵਲੋਂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਜੈ ਮਿਲਾਪ ਲੈਬ ਐਸੋਸੀਏਸ਼ਨ ਨੇ ਟੈੱਸਟ ਮੁਫ਼ਤ ਕੀਤੇ | ਡਾ. ਜਨਕ ਰਾਜ ਸਿੰਗਲਾ, ਡਾ. ਸ਼ੇਰ ਜੰਗ ਸਿੰਘ ਸਿੱਧੂ, ਡਾ. ਰਾਜ ਜਿੰਦਲ, ਡਾ. ਵਿਸ਼ਾਲ ਗਰਗ, ਡਾ. ਸੁਨੀਲ ਬਾਂਸਲ, ਅਜੈ ਬਾਂਸਲ, ਭੁਪਿੰਦਰ ਜੋਗਾ, ਯਸ਼ਪਾਲ ਮਿੱਤਲ, ਰਮੇਸ਼ ਜਿੰਦਲ, ਨਰਿੰਦਰ ਗੁਪਤਾ, ਚੇਅਰਮੈਨ ਰੋਹਤਾਸ਼ ਸਿੰਗਲਾ, ਰੁਲਦੂ ਰਾਮ ਨੰਦਗੜ੍ਹ, ਨਸੀਬ ਚੰਦ, ਸੰਨੀ ਗੋਇਲ, ਪ੍ਰੇਮ ਨੰਦਗੜ੍ਹ, ਸਤੀਸ਼ ਗੋਇਲ, ਵਿਨੋਦ ਕਾਲੀ, ਸੰਤ ਲਾਲ ਨਾਗਪਾਲ, ਪ੍ਰਵੀਨ ਟੋਨੀ ਸ਼ਰਮਾ, ਪ੍ਰੇਮ ਅੱਗਰਵਾਲ, ਰੁਲਦੂ ਰਾਮ ਆਦਿ ਹਾਜ਼ਰ ਸਨ |