22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ

ਅਜੀਤ ਡੈਸਕ 23-01-2026
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 22 ਜਨਵਰੀ-ਨਗਰ ਕੌਂਸਲ ਮਾਨਸਾ ਤੇ ਟ੍ਰੈਫ਼ਿਕ ਪੁਲਿਸ ਵਲੋਂ ਸ਼ਹਿਰ 'ਚ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਲ ਹੀ ਆਵਾਜਾਈ ਸਰਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਹ ਕਾਰਵਾਈ 'ਅਜੀਤ' ਵਲੋਂ ਪ੍ਰਕਾਸ਼ਿਤ ਕੀਤੀ ਵਿਸ਼ੇਸ਼ ਖ਼ਬਰ ਦੇ ਮੱਦੇਨਜ਼ਰ ਕੀਤੀ ਗਈ ਹੈ | ਜਿਉਂ ਹੀ ਬੀਤੇ ਕੱਲ੍ਹ ਇਹ ਜਨਤਕ ਮੁੱਦਾ ਪ੍ਰਕਾਸ਼ਿਤ ਹੋਇਆ ਤਾਂ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਇਸ ਮਾਮਲੇ 'ਚ ਤੁਰੰਤ ਯੋਗ ਕਦਮ ਉਠਾਏ ਜਾਣ | ਕਾਬਲੇ ਗ਼ੌਰ ਰਹੇ ਇਸ ਵਿਸ਼ੇਸ਼ ਸਟੋਰੀ ਨੂੰ ਸ਼ਹਿਰੀਆਂ ਵਲੋਂ ਸੋਸ਼ਲ ਮੀਡੀਆ 'ਤੇ ਵੱਡੇ ਪੱਧਰ 'ਤੇ ਵਾਇਰਲ ਕੀਤਾ | ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਭਗਵੰਤ ਸਿੰਘ ਢਿੱਲੋਂ ਵਲੋਂ ਕਰਮਚਾਰੀਆਂ ਸਮੇਤ ਦੁਕਾਨਦਾਰਾਂ ਤੋਂ ਇਲਾਵਾ ਰੇਹੜੀਆਂ ਤੇ ਫੜੀਆਂ ਵਾਲਿਆਂ ਨੂੰ ਕਬਜ਼ੇ ਹਟਾਉਣ ਲਈ ਆਖਿਆ ਅਤੇ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪ੍ਰਸ਼ਾਸਨ ਦੀ ਹਦਾਇਤ 'ਤੇ ਇੰਸਪੈਕਟਰ ਧਰਮਪਾਲ ਕੱਕਰ ਦੀ ਨਿਗਰਾਨੀ ਹੇਠ ਪੁਲਿਸ ਦੇ ਸਹਿਯੋਗ ਨਾਲ ਮੁੱਖ ਬਾਜ਼ਾਰ, ਵਨ-ਵੇ ਟ੍ਰੈਫ਼ਿਕ, ਕਚਹਿਰੀ ਤੇ ਿਲੰਕ ਰੋਡ 'ਤੇ ਦੁਕਾਨਦਾਰਾਂ ਵਲੋਂ ਕੀਤੇ ਆਰਜ਼ੀ ਤੌਰ 'ਤੇ ਨਾਜਾਇਜ਼ ਕਬਜ਼ੇ ਹਟਾਏ ਗਏ | ਉਨ੍ਹਾਂ ਬੋਰਡ ਆਦਿ ਸਾਮਾਨ ਨੂੰ ਜ਼ਬਤ ਵੀ ਕੀਤਾ | ਉੱਧਰ ਮਾਨਸਾ-ਸਿਰਸਾ ਰੋਡ 'ਤੇ ਓਵਰ ਬਿ੍ਜ 'ਤੇ ਲੱਗੇ ਖੰਭਿਆਂ 'ਤੇ ਇਕ ਸਾਈਡ ਦੀਆਂ ਲਾਈਟਾਂ ਵੀ ਚਲਾ ਦਿੱਤੀਆਂ ਗਈਆਂ ਹਨ ਜਦਕਿ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਤਿੰਨਕੋਨੀ ਕੋਲ ਇਕੋ ਇਕ ਟ੍ਰੈਫ਼ਿਕ ਬੱਤੀਆਂ ਹਾਲੇ ਵੀ ਬੰਦ ਹਨ | ਸ਼ਹਿਰੀ 'ਅਜੀਤ' ਵਲੋਂ ਉਠਾਏ ਮੁੱਦੇ ਦੀ ਹਰ ਪਾਸੇ ਚਰਚਾ ਕਰ ਰਹੇ ਹਨ | ਨਗਰ ਕੌਂਸਲ ਵਲੋਂ ਹਟਵਾਏ ਨਾਜਾਇਜ਼ ਕਬਜ਼ਿਆਂ ਦੀ ਕਾਰਵਾਈ ਮੌਕੇ ਸੈਨੀਟੇਸ਼ਨ ਸੁਪਰਵਾਈਜ਼ਰ ਰਿਸ਼ੀ ਕੁਮਾਰ, ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਕੁਮਾਰ, ਦਫ਼ਤਰੀ ਅਮਲੇ 'ਚੋਂ ਜਗਸੀਰ ਸਿੰਘ, ਹਰਭਗਵਾਨ ਸਿੰਘ, ਭੁਪਿੰਦਰ ਸਿੰਘ ਆਦਿ ਸਨ | ਜ਼ਿਕਰਯੋਗ ਹੈ ਕਿ ਆਰਜ਼ੀ ਕਬਜ਼ੇ ਹਟਾਉਣ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰੈੱਸ ਨੋਟ ਵੀ ਜਾਰੀ ਕੀਤਾ ਗਿਆ |
ਪਿਛਲੀ ਖ਼ਬਰ ਹੁਣ ਗੁਰਸਿੱਖ ਪ੍ਰੀਖਿਆਰਥੀ ਧਾਰਮਿਕ ਨਿਸ਼ਾਨ ਪਹਿਨ ਕੇ ਦੇ ਸਕਣਗੇ ਪ੍ਰੀਖਿਆਵਾਂ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦਾ ਹਰ... ਅਗਲੀ ਖ਼ਬਰ ਸ੍ਰੀ ਰਾਮਚੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।