22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਦਾ ਵਫ਼ਦ ਤਾਪ ਘਰ ਬਣਾਂਵਾਲਾ ਦੇ ਅਧਿਕਾਰੀਆਂ ਨੂੰ ਮਿਲਿਆ

ਅਜੀਤ ਡੈਸਕ 23-01-2026
ਮਾਨਸਾ, 22 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਦਾ ਵਫ਼ਦ ਤਲਵੰਡੀ ਸਾਬੋ ਤਾਪ ਘਰ ਬਣਾਂਵਾਲਾ ਦੇ ਅਧਿਕਾਰੀਆਂ ਨੂੰ ਮਿਲਿਆ | ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਭਖਦੇ ਮੁੱਦਿਆਂ ਪ੍ਰਤੀ ਚਰਚਾ ਕੀਤੀ ਗਈ | ਉਨ੍ਹਾਂ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰਦੂਸ਼ਣ ਦੇ ਮਾਮਲੇ 'ਤੇ ਪਿਛਲੇ 5 ਸਾਲਾਂ 'ਚ ਜਾਰੀ ਹੋਏ ਨੋਟਿਸ ਤੇ ਜੁਰਮਾਨਿਆਂ ਦੀ ਜਾਣਕਾਰੀ ਲਿਖਤੀ ਮੁਹੱਈਆ ਕਰਵਾਈ ਜਾਵੇ, ਪਲਾਂਟ ਦੇ ਆਲੇ ਦੁਆਲੇ ਦੇ 15 ਕਿੱਲੋਮੀਟਰ ਦਾ ਘੇਰੇ 'ਚ ਪਿਛਲੇ 3 ਮਹੀਨਿਆਂ ਦੀ ਹਵਾ ਪ੍ਰਦੂਸ਼ਣ ਦਾ ਵੇਰਵਾ ਚਾਰਟ ਦੇਣ ਦੇ ਨਾਲ ਹੀ ਤਾਪ ਘਰ ਅੰਦਰ ਅਤੇ ਬਾਹਰ ਵਰਤੀਆਂ ਜਾਂਦੀਆਂ ਆਟੋਮੈਟਿਕ ਸਵੀਪਗਿੰਗ ਮਸ਼ੀਨਾਂ ਦੀ ਗਿਣਤੀ ਦਾ ਲਿਖਤ ਵੇਰਵਾ ਦਿੱਤਾ ਜਾਵੇ | ਉਨ੍ਹਾਂ ਥਰਮਲ ਦੀ ਸੁਆਹ ਢੋਣ ਵਾਲੇ ਟਰੱਕਾਂ 'ਚ ਲਈ ਭਾਰ ਤੋਲਣ ਲਈ ਜੋ ਕੰਡਾ ਲੱਗਿਆ ਹੋਇਆ ਹੈ, ਦੀ ਲੋਕੇਸ਼ਨ ਵੀ ਦੱਸੀ ਜਾਵੇ | ਕਮੇਟੀ ਦਾ ਦੋਸ਼ ਹੈ ਕਿ ਹਵਾ ਪ੍ਰਦੂਸ਼ਣ ਪਹਿਲਾਂ ਹੀ ਪਲਾਂਟ ਕਾਰਨ ਬਹੁਤ ਜ਼ਿਆਦਾ ਹੈ, ਜਿਸ ਕਰ ਕੇ ਸਥਾਨਕ ਲੋਕਾ ਨੂੰ ਸਾਹ ਲੈਣਾ ਵੀ ਅÏਖਾ ਹੋਇਆ ਪਿਆ ਹੈ ਜਦਕਿ ਪੰਜਾਬ ਸਰਕਾਰ ਇਥੇ ਜੇ. ਐਸ. ਡਬਲਿਊ. ਕਾਰਪੋਰੇਟ ਘਰਾਣੇ ਦੀ ਸੀਮਿੰਟ ਫ਼ੈਕਟਰੀ ਲਗਾਉਣ ਦੇ ਰੌਂਅ 'ਚ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਸੀਮਿੰਟ ਫ਼ੈਕਟਰੀ ਲੱਗਣ ਨਹੀਂ ਦਿੱਤੀ ਜਾਵੇਗੀ | ਪਲਾਂਟ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਮੰਗੀ ਜਾਣਕਾਰੀ ਦੇ ਦਿੱਤੀ ਜਾਵੇਗੀ | ਇਸ ਮੌਕੇ ਖੁਸ਼ਵੀਰ ਸਿੰਘ ਖ਼ਾਲਸਾ, ਕਾਕਾ ਸਿੰਘ, ਮਨਪ੍ਰੀਤ ਸਿੰਘ ਭੁੱਲਰ, ਗੁਰਮੇਲ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਰਾਮਚੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਮੈਕਰੋ ਗਲੋਬਲ ਦੀ ਵਿਦਿਆਰਥਣ ਨੇ 6.5 ਬੈਂਡ ਹਾਸਿਲ ਕੀਤੇ- ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।