16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਕਿਸਾਨ ਆਗੂਆਂ ਤੇ ਖ਼ਪਤਕਾਰਾਂ ਦੇ ਰੋਸ ਤੋਂ ਬਾਅਦ ਗੈਸ ਏਜੰਸੀ ਵਾਲਿਆਂ ਨੇ ਵੰਡੇ ਸਿਲੰਡਰ

ਅਜੀਤ ਡੈਸਕ 31-03-2026
ਗਿੱਦੜਬਾਹਾ, 30 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਇਕ ਗੈਸ ਏਜੰਸੀ ਵਲੋਂ ਗੈਸ ਸਿਲੰਡਰਾਂ ਦੀ ਹੋ ਰਹੀ ਕਾਲਾਬਾਜ਼ਾਰੀ ਦੇ ਰੋਸ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਅਤੇ ਆਮ ਖ਼ਪਤਕਾਰਾਂ ਵਲੋਂ ਰੋਸ ਕਰਨ 'ਤੇ ਆਖ਼ਰ ਏਜੰਸੀ ਮਾਲਕਾਂ ਨੇ ਸਿਲੰਡਰ ਦੇਣੇ ਸ਼ੁਰੂ ਕਰ ਦਿੱਤੇ | ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿਖੇ ਤਿੰਨ ਗੈਸ ਏਜੰਸੀਆਂ ਹਨ ਅਤੇ ਦੋ ਏਜੰਸੀਆਂ ਵਲੋਂ ਅਕਸਰ ਹੀ ਘਰਾਂ ਤੇ ਪਿੰਡ ਵਿਚ ਨਿਰਵਿਘਨ ਸਪਲਾਈ ਜਾਰੀ ਦੱਸੀ ਜਾ ਰਹੀ ਹੈ | ਚਰਚਾ ਵਿਚ ਚੱਲ ਰਹੀ ਇਕ ਏਜੰਸੀ ਵਲੋਂ ਕਾਲਾਬਾਜ਼ਾਰੀ ਦੇ ਦੋਸ਼ ਜਨਤਕ ਤੌਰ 'ਤੇ ਲੱਗਦੇ ਆ ਰਹੇ ਹਨ | ਅੱਜ ਉਸ ਸਮੇਂ ਇਕ ਵਾਰ ਫ਼ਿਰ ਏਜੰਸੀ ਅੱਗੇ ਸਿਲੰਡਰ ਲੈਣ ਵਾਲਿਆਂ ਦੀ ਭੀੜ ਹੋ ਗਈ | ਅਸਚਰਜ ਦੀ ਗੱਲ ਇਹ ਸੀ ਕਿ ਫ਼ਾਜ਼ਿਲਕਾ ਜ਼ਿਲੇ੍ਹ ਦੇ ਇਕ ਕਸਬੇ ਵਿਚ ਚੱਲ ਰਹੀ ਇਕ ਗੈਸ ਏਜੰਸੀ ਦੇ ਮਾਲਕ ਜਸਵੰਤ ਰਾਏ ਨੇ ਦੱਸਿਆ ਕਿ ਉਹ ਆਪਣੇ ਨਜ਼ਦੀਕੀ ਲਈ ਗੈਸ ਸਿਲੰਡਰ ਲੈਣ ਲਈ ਉਕਤ ਗੈਸ ਏਜੰਸੀ ਗਿਆ ਤਾਂ ਏਜੰਸੀ ਪ੍ਰਬੰਧਕਾਂ ਵਲੋਂ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ | ਵਾਰ-ਵਾਰ ਸੰਪਰਕ ਕਰਨ 'ਤੇ ਵੀ ਉਨ੍ਹਾਂ ਦੇ ਕੰਨ 'ਤੇ ਜੂੰਅ ਨਹੀਂ ਸਰਕੀ | ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੇਤਾ ਨੇ ਕਿਹਾ ਕਿ ਗੈਸ ਏਜੰਸੀ ਵਲੋਂ ਖ਼ਪਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਮੌਜੂਦ ਖ਼ਪਤਕਾਰਾਂ ਦਾ ਕਹਿਣਾ ਹੈ ਕਿ ਸਿਲੰਡਰਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ | ਕਿਸਾਨ ਆਗੂ ਨੇ ਦੱਸਿਆ ਕਿ ਮੌਜੂਦ ਖ਼ਪਤਕਾਰਾਂ ਦੇ ਸਹਿਯੋਗ ਨਾਲ ਰੋਸ ਪ੍ਰਗਟ ਕਰਨ ਉਪਰੰਤ ਏਜੰਸੀ ਮਾਲਕਾਂ ਵਲੋਂ ਸਿਲੰਡਰ ਵੰਡੇ ਗਏ | ਕਿਸਾਨ ਆਗੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖ਼ਪਤਕਾਰਾਂ ਨੂੰ ਸਿਲੰਡਰ ਲੈਣ ਲਈ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ ਅਤੇ ਉਕਤ ਏਜੰਸੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਕੱਪੜਾ ਵਪਾਰੀ ਦੇ ਬਾਰਦਾਨਾ ਗੋਦਾਮ 'ਚ ਲੱਗੀ ਭਿਆਨਗ ਅੱਗ ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਲੈਂਡਮਾਰਟਗੇਜ ਬੈਂਕ ਅੱਗੇ ਦਿੱਤਾ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।