16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਜੀਪ ਤੇ ਮੋਟਰਸਾਈਕਲ ਦੀ ਟੱਕਰ 'ਚ ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਅਜੀਤ ਡੈਸਕ 31-03-2026
ਮੰਡੀ ਲੱਖੇਵਾਲੀ, 30 ਮਾਰਚ (ਮਿਲਖ ਰਾਜ)-ਪਿੰਡ ਮਦਰੱਸਾ ਵਿਖੇ ਅੱਜ ਸਵੇਰੇ ਕਰੀਬ 9:45 ਵਜੇ ਜੀਪ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਦਾ ਸਮਾਚਾਰ ਹੈ | ਇਹ ਟੱਕਰ ਐਨੀ ਭਿਆਨਕ ਤੇ ਦਰਦਨਾਕ ਸੀ ਕਿ ਮੋਟਰਸਾਈਕਲ ਚਾਲਕ ਮਹਾਂਬੀਰ ਸਿੰਘ ਨਕਈ ਵਾਸੀ ਰੱਤਾ ਖੇੜਾ (ਢਾਣੀਆਂ) ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਮਗਰ ਬੈਠਾ ਉਸ ਦਾ ਨੌਕਰ ਮੋਹਨ ਸਿੰਘ ਵਾਸੀ ਰੱਤਾ ਖੇੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਗਿਆ, ਪ੍ਰੰਤੂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਦੁਆਰਾ ਏਮਜ਼ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ | ਮਿ੍ਤਕ ਇਲਾਕੇ ਦੇ ਨਾਮਵਰ ਅਕਾਲੀ ਆਗੂ ਸਵਰਨਪ੍ਰੀਤ ਸਿੰਘ ਨਕਈ ਸਾਬਕਾ ਸਰਪੰਚ ਦੇ ਚਾਚਾ ਸਨ | ਦੁਰਘਟਨਾ ਦਾ ਜਿਵੇਂ ਹੀ ਲੱਖੇਵਾਲੀ ਪੁਲਿਸ ਨੂੰ ਪਤਾ ਲੱਗਿਆ ਤਾਂ ਤੁਰੰਤ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪਹੁੰਚ ਗਈ | ਲੱਖੇਵਾਲੀ ਥਾਣੇ ਦੇ ਤਫ਼ਤੀਸ਼ੀ ਅਫ਼ਸਰ ਬਲਦੇਵ ਸਿੰਘ ਅਨੁਸਾਰ ਇਕ ਜੀਪ ਐੱਚ.ਆਰ. 20 ਈ 8239 ਜਿਸ ਨੂੰ ਕੋਈ ਨਾਮਾਲੂਮ ਵਿਅਕਤੀ ਚਲਾ ਰਿਹਾ ਸੀ, ਪਿੰਡ ਮਦਰੱਸਾ ਵਲੋਂ ਚੱਕ ਮਦਰੱਸਾ ਵੱਲ ਜਾ ਰਹੀ ਸੀ, ਤਾਂ ਪਿੱਪਲ ਵਾਲੇ ਭਾਗਸਰ ਵਾਲੇ ਚੌਰਾਹੇ 'ਤੇ ਅਚਾਨਕ ਮੋਟਰਸਾਈਕਲ ਪੀ.ਬੀ. 02 ਏ.ਕਿਊ. 8214 ਜਿਸ ਨੂੰ ਮਹਾਂਬੀਰ ਸਿੰਘ ਨਕਈ ਚਲਾ ਰਿਹਾ ਸੀ, ਜਦਕਿ ਮਗਰ ਉਸ ਦਾ ਨੌਕਰ ਮੋਹਨ ਸਿੰਘ ਬੈਠਾ ਸੀ, ਨਾਲ ਟੱਕਰ ਹੋ ਗਈ ਅਤੇ ਇਹ ਦੁਖਦ ਹਾਦਸਾ ਵਾਪਰ ਗਿਆ | ਹਾਦਸਾ ਐਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੋ ਟੋਟੇ ਹੋ ਗਿਆ | ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨੌਕਰ ਗੰਭੀਰ ਜ਼ਖ਼ਮੀ ਹੋ ਗਿਆ | ਜੀਪ ਚਾਲਕ ਤੁਰੰਤ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਨੇ ਨਾਮਾਲੂਮ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗੇਲਰੀ ਕਾਰਵਾਈ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਲੈਂਡਮਾਰਟਗੇਜ ਬੈਂਕ ਅੱਗੇ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਇੰਡਕ ਆਰਟਸ ਵੈੱਲਫ਼ੇਅਰ ਕੌਂਸਲ ਵਲੋਂ ਕਵਿਤਾ ਉਤਸਵ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।