02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ਼ੱਕੀ ਹਾਲਤ 'ਚ ਲੱਗੀ ਅੱਗ ਨਾਲ ਝੁਲਸਣ ਕਰਕੇ ਖੇਤ ਮਜ਼ਦੂਰ ਦੀ ਮੌਤ

ਅਜੀਤ ਡੈਸਕ 30-01-2026
ਮੰਡੀ ਕਿੱਲਿਆਂਵਾਲੀ, 29 ਜਨਵਰੀ (ਇਕਬਾਲ ਸਿੰਘ ਸ਼ਾਂਤ)-ਪਿੰਡ ਮਹਿਣਾ ਦੇ ਬਾਹਰ ਸਫ਼ੈਦੇ ਦੇ ਦਰੱਖਤਾਂ ਵਾਲੇ ਖੇਤ ਵਿਚ ਸ਼ੱਕੀ ਹਾਲਤ ਹੇਠ ਲੱਗੀ ਅੱਗ ਵਿਚ ਝੁਲਸਣ ਕਰਕੇ ਇਕ ਖੇਤ ਮਜ਼ਦੂਰ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ 24 ਸਾਲਾ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹਿਣਾ ਵਜੋਂ ਹੋਈ ਹੈ | ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਖੇਤ ਵਿਚੋਂ ਧੂੰਆਂ ਉੱਠਦਾ ਵੇਖਿਆ ਗਿਆ | ਧੂੰਆਂ ਦੇਖ ਕੇ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਸੂਚਨਾ ਮਿਲਣ 'ਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਪੁਲਿਸ ਵੀ ਪੁੱਜ ਗਈ | ਮੌਕੇ 'ਤੇ ਖੇਤ ਦਾ ਕੁਝ ਹਿੱਸੇ ਵਿਚ ਅੱਗ ਲੱਗਣ ਕਰਕੇ ਸਫ਼ੈਦੇ ਦੇ ਕਈ ਦਰੱਖ਼ਤ ਅਤੇ ਘਾਹ ਵਗੈਰਾ ਸੜਿਆ ਹੋਇਆ ਸੀ ਅਤੇ ਮਨਪ੍ਰੀਤ ਦੀ ਲਾਸ਼ ਨਾਲ ਖੇਤ ਦੀ ਵੱਟ 'ਤੇ ਖਾਲ ਵਿਚ ਬੁਰੀ ਤਰ੍ਹਾਂ ਸੜੀ ਹਾਲਤ ਵਿਚ ਮਿਲੀ | ਅਣਕਿਆਸੇ ਹਾਲਾਤ ਵਿਚ ਖੇਤ ਵਿਚ ਅੱਗ ਲੱਗਣ ਅਤੇ ਮਨਪ੍ਰੀਤ ਦਾ ਇਸ ਜਗ੍ਹਾ ਪੁੱਜਣਾ ਸਵਾਲਾਂ ਦੇ ਘੇਰੇ 'ਚ ਹੈ | ਪਿੰਡ ਵਾਸੀਆਂ ਅਤੇ ਪਰਿਵਾਰ ਮੁਤਾਬਕ ਮਿ੍ਤਕ ਦਾ ਇਸ ਖੇਤ ਨਾਲ ਕੋਈ ਵਾਹ-ਵਾਸਤਾ ਨਹੀਂ ਸੀ | ਮਿ੍ਤਕ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸ਼ਾਦੀਸ਼ੁਦਾ ਸੀ ਅਤੇ ਉਸਦੇ ਢਾਈ ਸਾਲ ਦੇ ਦੋ ਜੁੜਵੇਂ ਬੱਚੇ ਹਨ | ਉਨ੍ਹਾਂ ਅਨੁਸਾਰ ਮਨਪ੍ਰੀਤ ਇਕ ਸਾਦੇ ਸੁਭਾਅ ਵਾਲਾ ਵਿਅਕਤੀ ਸੀ | ਉਹ ਸਵੇਰੇ ਵੇਲੇ ਘਰ ਹੀ ਸੀ ਅਤੇ ਕਰੀਬ 11 ਵਜੇ ਬਾਹਰ ਗਿਆ ਸੀ, ਬਾਅਦ ਵਿਚ ਉਸਦਾ ਮੋਬਾਇਲ ਬੰਦ ਆ ਰਿਹਾ ਸੀ | ਕੁਝ ਸਮੇਂ ਬਾਅਦ ਪਰਿਵਾਰ ਨੂੰ ਖੇਤ ਵਿਚ ਉਸਦੀ ਲਾਸ਼ ਮਿਲਣ ਦੀ ਸੂਚਨਾ ਮਿਲੀ | ਖੇਤ ਮਾਲਕ ਨੇ ਦੱਸਿਆ ਕਿ ਗੁਆਂਢੀ ਕਿਸਾਨ ਨੇ ਅੱਗ ਲੱਗਣ ਬਾਰੇ ਫ਼ੋਨ ਕੀਤਾ ਸੀ | ਅੱਗ ਬੁਝਾਉਣ ਦੌਰਾਨ ਅਗਾਂਹ ਖਾਲ ਵਿਚ ਲਾਸ਼ ਪਈ ਮਿਲੀ | ਥਾਣਾ ਕਿੱਲਿਆਂਵਾਲੀ ਦੇ ਏ.ਐਸ.ਆਈ. ਰਾਜਦਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਅਨੁਸਾਰ ਮਨਪ੍ਰੀਤ ਥੋੜ੍ਹਾ ਮੰਦਬੁੱਧੀ ਸੀ ਅਤੇ ਸੰਭਵ ਹੈ ਕਿ ਬੀੜੀ ਪੀਣ ਦੌਰਾਨ ਅੱਗ ਲੱਗਣ ਕਾਰਨ ਹਾਦਸਾ ਵਾਪਰਿਆ | ਪਰਿਵਾਰ ਨੇ ਕਿਸੇ ਕਿਸਮ ਦੀ ਕਾਰਵਾਈ ਤੋਂ ਇਨਕਾਰ ਕੀਤਾ ਹੈ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਨੇੜੇ ਰਜਬਾਹੇ 'ਚੋਂ ਮਿਲੇ ਤਿੰਨ ਭਰੂਣ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਹਿਲਾ ਉਦਮੀਆਂ ਲਈ ਮੇਲਾ ਕਰਵਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।