18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦੇ ਮਾਮਲੇ 'ਚ ਅਣਪਛਾਤੇ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 22-01-2026
ਗਿੱਦੜਬਾਹਾ, 21 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਕੋਟਭਾਈ ਪੁਲਿਸ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਵਿਚ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਬਿਆਨ ਵਿਚ ਹਰਭਜਨ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਪਿੰਡ ਮਧੀਰ ਨੇ ਦੱਸਿਆ ਕਿ ਉਹ ਕਾਰ ਪੇਂਟਿੰਗ ਦਾ ਕੰਮ ਕਰਦਾ ਹੈ ਅਤੇ ਉਸ ਦੇ ਨਾਲ ਹੀ ਉਸ ਦੇ ਪਿੰਡ ਦਾ ਵਸਨੀਕ ਰਮਨਦੀਪ ਸਿੰਘ ਵੀ ਕੰਮ ਕਰਦਾ ਹੈ | ਬੀਤੀ 5 ਜਨਵਰੀ ਨੂੰ ਉਹ ਆਪਣੇ ਦੋਸਤ ਰਮਨਦੀਪ ਸਿੰਘ ਨਾਲ ਉਸ ਦੇ ਮੋਟਰਸਾਈਕਲ ਨੰਬਰ ਪੀ.ਬੀ 60ਈ 4623 'ਤੇ ਪਿੰਡ ਮਧੀਰ ਤੋਂ ਪਿੰਡ ਸਾਹਿਬ ਚੰਦ ਆਪਣੇ ਕੰਮ 'ਤੇ ਜਾ ਰਹੇ ਸਨ, ਤਾਂ ਮਧੀਰ-ਸਾਹਿਬ ਚੰਦ ਤੇ ਪਿੰਡ ਰੁਖਾਲਾ-ਕੋਟਭਾਈ ਵਾਲੇ ਚੁਰਸਤੇ ਦੇ ਕੋਲ ਪੁੱਜੇ ਤਾਂ ਪਿੰਡ ਰੁਖਾਲਾ ਵਾਲੇ ਪਾਸਿਓਾ ਇਕ ਛੋਟਾ ਟਾਟਾ ਏਸ ਨੂੰ ਉਸ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੇ ਸੱਟਾਂ ਲੱਗੀਆਂ | ਪਹਿਲਾਂ ਉਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਬਠਿੰਡਾ ਰੈਫ਼ਰ ਕੀਤਾ ਗਿਆ | ਜਿਸ ਤੋਂ ਬਾਅਦ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਬੀਤੀ 15 ਜਨਵਰੀ ਨੂੰ ਰਮਨਦੀਪ ਸਿੰਘ ਨੂੰ ਡਾਕਟਰ ਵਲੋਂ ਛੱੁਟੀ ਦੇਣ 'ਤੇ ਉਹ ਘਰ ਆ ਗਿਆ ਸੀ, ਜਿਸ ਦੀ ਬੀਤੇ ਦਿਨ ਮੌਤ ਹੋ ਗਈ | ਉਕਤ ਮਾਮਲੇ ਵਿਚ ਥਾਣਾ ਕੋਟਭਾਈ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਮਾਮਲਾ : ਸ਼ਹਿਰ ਦੇ ਵਪਾਰੀ ਨਾਲ ਹੋਈ ਕੁੱਟਮਾਰ ਦਾ <br> ਮਲੋਟ ਵਿਖੇ ਭਾਜਪਾ ਆਗੂਆਂ ਤੇ ਵਪਾਰੀਆਂ ਵਲੋਂ ਥਾਣਾ ਸਿਟੀ ਦੇ... ਅਗਲੀ ਖ਼ਬਰ ਮਲੋਟ ਕਾਂਗਰਸ ਵਲੋਂ ਸਾਰੇ ਵਾਰਡਾਂ 'ਚ ਉਮੀਦਵਾਰ ਤਿਆਰ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।