ਇਕੋ ਰਾਤ ਵਿਚ ਪੰਜ ਟਰਾਂਸਫਾਰਮਰਾਂ ਦਾ ਸਾਮਾਨ ਤੇ ਦੋ ਮੋਟਰਾਂ ਚੋਰੀ
ਬਿਲਗਾ, 28 ਨਵੰਬਰ (ਤਜਿੰਦਰ ਕੁਮਾਰ)-ਨਜ਼ਦੀਕੀ ਪਿੰਡ ਮੌ ਸਾਹਿਬ ਵਿਖੇ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਪਿੰਡ ਵਾਸੀਆਂ ਤੇ ਖ਼ਾਸ ਕਰਕੇ ਕਿਸਾਨ ਵਰਗ ਵਿਚ ਭਾਰੀ ਸਹਿਮ ਅਤੇ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਬੇਖ਼ੌਫ਼ ਚੋਰਾਂ ਵਲੋਂ ਇਕੋ ਰਾਤ ਵਿਚ ਖੇਤਾਂ ਵਿਚ ਲੱਗੇ ਪੰਜ ਟਰਾਂਸਫਾਰਮਰਾਂ ਦਾ ਸਾਮਾਨ ਅਤੇ ਦੋ ਟਿਊਬਵੈੱਲ ਮੋਟਰਾਂ ਚੋਰੀ ਕਰਕੇ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ।
ਅਜੀਤ ਡੈਸਕ
29-11-2026