28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਦੁਸਾਂਝ ਕਲਾਂ ਵਿਖੇ 4 ਨੂੰ 50 ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ ਜਾਣਗੇ

ਦੁਸਾਂਝ ਕਲਾਂ, 28 ਨਵੰਬਰ (ਰਾਮ ਪ੍ਰਕਾਸ਼ ਟੋਨੀ)- ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ - ਅਫ਼ਜ਼ਾਈ ਲਈ 6ਵਾਂ ਅਕਾਦਮਿਕ ਵਜ਼ੀਫ਼ਾ ਵੰਡ ਸਮਾਗਮ 4 ਦਸੰਬਰ 2026 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਸਵੇਰੇ 10 : 30 ਵਜੇ ਤੋਂ ਦੁਪਹਿਰ 12 : 30 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਗੁਰਾਇਆ -2 ਅਤੇ ਫਿਲੌਰ ਬਲਾਕ ਦੇ ਵੱਖ - ਵੱਖ ਸਰਕਾਰੀ ਸਕੂਲਾਂ ਦੇ 50 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਅਜੀਤ ਡੈਸਕ 29-11-2026
ਦੁਸਾਂਝ ਕਲਾਂ, 28 ਨਵੰਬਰ (ਰਾਮ ਪ੍ਰਕਾਸ਼ ਟੋਨੀ)- ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ - ਅਫ਼ਜ਼ਾਈ ਲਈ 6ਵਾਂ ਅਕਾਦਮਿਕ ਵਜ਼ੀਫ਼ਾ ਵੰਡ ਸਮਾਗਮ 4 ਦਸੰਬਰ 2026 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਸਵੇਰੇ 10 : 30 ਵਜੇ ਤੋਂ ਦੁਪਹਿਰ 12 : 30 ਵਜੇ ਤੱਕ ਚੱਲਣ ਵਾਲੇ ਇਸ ਸਮਾਗਮ ਦੌਰਾਨ ਗੁਰਾਇਆ -2 ਅਤੇ ਫਿਲੌਰ ਬਲਾਕ ਦੇ ਵੱਖ - ਵੱਖ ਸਰਕਾਰੀ ਸਕੂਲਾਂ ਦੇ 50 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਹਰੇਕ ਵਿਦਿਆਰਥੀ ਨੂੰ 2 ਹਜਾਰ ਰੁਪਏ ਨਕਦ ਵਜ਼ੀਫ਼ੇ ਤੋਂ ਇਲਾਵਾ ਯਾਦਗਾਰੀ ਚਿੰਨ੍ਹ ਅਤੇ ਪ੍ਰੇਰਣਾ ਦਾਇਕ ਪੁਸਤਕ ਭੇਟ ਕੀਤੀ ਜਾਵੇਗੀ। ਸਮਾਗਮ ਦਾ ਪ੍ਰਬੰਧ ਸਰਦਾਰ ਸੁੱਚਾ ਸਿੰਘ ਰਾਹੀ (ਅਮਰੀਕਾ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਦਾਰ ਜਸਵਿੰਦਰ ਸਿੰਘ ਵਿਰਕ ਅਤੇ ਸੇਵਾਮੁਕਤ ਸਾਇੰਸ ਮਾਸਟਰ ਬਲਵੰਤ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।
ਪਿਛਲੀ ਖ਼ਬਰ ਸ਼ਾਹਕੋਟ ਵਿਖੇ ਕੇ.ਦੀਪ-ਜਗਮੋਹਣ ਕੌਰ ਯਾਦਗਾਰੀ ਮੇਲਾ 13 ਨੂੰ ਕਰਵਾਉਣ ਦਾ ਫ਼ੈਸਲਾ-ਨਿਧੜਕ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਅਧਿਆਤਮਿਕ ਕਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।