28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ਼ਾਹਕੋਟ ’ਚ ਫੁੱਟਬਾਲ ਕੱਪ ਦੇ ਫਾਈਨਲ ਮੁਕਾਬਲੇ ਅੱਜ

ਸ਼ਾਹਕੋਟ, 28 ਨਵੰਬਰ (ਦਲਜੀਤ ਸਿੰਘ ਸਚਦੇਵਾ)- ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਫੁੱਟਬਾਲ ਕੱਪ ਦੇ ਤੀਜੇ ਦਿਨ 56 ਕਿੱਲੋ ਭਾਰ ਵਰਗ ਦੇ ਫੁੱਟਬਾਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਮਾਜ ਸੇਵਕ ਅਮਨਦੀਪ ਵਿੱਗ ਅਤੇ ਮੀਤ ਮੋਟਰ ਗੈਰੇਜ ਸ਼ਾਹਕੋਟ ਦੇ ਮਾਲਕ ਨਛੱਤਰ ਸਿੰਘ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 29-11-2026
ਸ਼ਾਹਕੋਟ, 28 ਨਵੰਬਰ (ਦਲਜੀਤ ਸਿੰਘ ਸਚਦੇਵਾ)- ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਕਰਵਾਏ ਜਾ ਰਹੇ ਚਾਰ ਰੋਜ਼ਾ ਫੁੱਟਬਾਲ ਕੱਪ ਦੇ ਤੀਜੇ ਦਿਨ 56 ਕਿੱਲੋ ਭਾਰ ਵਰਗ ਦੇ ਫੁੱਟਬਾਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਮਾਜ ਸੇਵਕ ਅਮਨਦੀਪ ਵਿੱਗ ਅਤੇ ਮੀਤ ਮੋਟਰ ਗੈਰੇਜ ਸ਼ਾਹਕੋਟ ਦੇ ਮਾਲਕ ਨਛੱਤਰ ਸਿੰਘ ਨੇ ਵਿਸ਼ੇਸ਼ ਤੌਰ ’ ਤੇ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ 56 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿਚ ਭੋਇਪੁਰ ਦੀ ਟੀਮ ਨੇ ਨੰਗਲ ਅੰਬੀਆਂ ਨੂੰ, ਮੀਏਂਵਾਲ ਅਰਾਈਆਂ ਨੇ ਸ਼ੰਕਰ-ਬੀ ਨੂੰ, ਧਰਾਂਗਵਾਲਾ ਨੇ ਕਮਾਲ ਕੇ ਨੂੰ, ਬਾਠ ਕਲਾਂ ਨੇ ਤਲਵੰਡੀ ਬੂਟਿਆਂ ਨੂੰ ਤੇ ਚੱਕ ਮੁਗਲਾਣੀ ਨੇ ਨੂਰਪੁਰ ਚੱਠੇ ਨੂੰ ਹਰਾ ਕੇ ਜਿੱਤ ਦਰਜ ਕੀਤੀ। ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਨੇ ਦੱਸਿਆ ਕਿ 29 ਨਵੰਬਰ ਨੂੰ ਫੁੱਟਬਾਲ ਕੱਪ ਦੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਜੇਤੂ ਟੀਮਾਂ ਨੂੰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਮਾ: ਵਿਜੇ ਵਿੱਗ ਨੇ ਸਟੇਜ ਦੀ ਕਾਰਵਾਈ ਚਲਾਈ। ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਚੱਠਾ, ਤਰਲੋਕ ਸਿੰਘ ਰੂਪਰਾ, ਗੁਲਸ਼ਨ ਵਿੱਗ ਰਿਟਾਇਰ ਬੀ.ਪੀ.ਈ.ਓ, ਨਰਿੰਦਰ ਖਿੰਡਾ, ਜਤਿੰਦਰਪਾਲ ਸਿੰਘ ਬੱਲਾ, ਆਸ਼ੂ ਗੁਪਤਾ, ਬਖ਼ਸ਼ੀਸ਼ ਸਿੰਘ ਝੀਤਾ, ਬਲਦੇਵ ਸਿੰਘ ਝੀਤਾ, ਸ਼ਿੰਦਰਪਾਲ, ਸਵਰਾਜ ਸੈਂਹਬੀ, ਸੁਰਿੰਦਰ ਵਿੱਗ, ਪ੍ਰਿੰਸ ਐਦਲਪੁਰ, ਸ਼ੁਭਮ ਰੂਪੇਵਾਲ, ਅਰਸ਼ਦੀਪ ਸੋਹਲ, ਗੁਰਵਿੰਦਰ ਸਿੰਘ, ਮਦਨ ਲਾਲ ਅਰੋੜਾ, ਪ੍ਰਭਜੋਤ, ਸਵਰਾਜ ਸੈਂਹਬੀ, ਰਾਜੂ ਕੋਚ, ਅੰਸ਼ ਵਿੱਗ, ਆਸ਼ੀਸ਼ ਅਗਰਵਾਲ, ਬਾਬਾ ਸੁਖਨਾਮ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਅਧਿਆਤਮਿਕ ਕਥਾ ਅਗਲੀ ਖ਼ਬਰ ਇੰਡੋ ਕੈਨੇਡੀਅਨ ਪਬਲਿਕ ਸਕੂਲ ਨਿਜ਼ਾਮਦੀਨਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।