29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰੋਂ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ’ਚ ਹਾਸਿਲ ਕੀਤਾ ਦੂਸਰਾ ਸਥਾਨ

ਅੱਪਰਾ , 28 ਨਵੰਬਰ ( ਦਲਵਿੰਦਰ ਸਿੰਘ ਅੱਪਰਾ )- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਵਿਗਿਆਨ ਮੇਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਕਰਵਾਇਆ ਗਿਆ । ਇਸ ਸਾਇੰਸ ਮੇਲੇ ਮੌਕੇ ਸਰਕਾਰੀ ਸੀਨੀ .

ਅਜੀਤ ਡੈਸਕ 29-11-2026
ਅੱਪਰਾ , 28 ਨਵੰਬਰ ( ਦਲਵਿੰਦਰ ਸਿੰਘ ਅੱਪਰਾ )- ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਵਿਗਿਆਨ ਮੇਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਵਿਖੇ ਕਰਵਾਇਆ ਗਿਆ । ਇਸ ਸਾਇੰਸ ਮੇਲੇ ਮੌਕੇ ਸਰਕਾਰੀ ਸੀਨੀ . ਸੈਕੰ . ਸਕੂਲ ਮੋਰੋਂ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਵੀਨ ਨੇ ਦੂਜਾ ਸਥਾਨ ਹਾਸਲ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬਲਾਕ ਪੱਧਰੀ ਵਿਗਿਆਨ ਮੇਲਾ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਵਿਖੇ ਕਰਵਾਇਆ ਗਿਆ ਸੀ , ਵਿਖੇ ਸ . ਸ . ਸ . ਸ . ਮੋਰੋਂ ਦੀ ਵਿਦਿਆਰਥਣ ਨਵੀਨ ਨੇ ਭਾਗ ਲਿਆ ਸੀ । ਇਸ ਮੇਲੇ ਮੌਕੇ ਨਵੀਨ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ । ਹੁਣ ਜਲੰਧਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਮੌਕੇ ਨਵੀਨ ਨੇ ਦੂਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਉਨ੍ਹਾਂ ਨਵੀਨ ਅਤੇ ਉਸਦੇ ਮਾਤਾ - ਪਿਤਾ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਤਿਆਰੀ ਕਰਵਾਉਣ ਲਈ ਸਾਇੰਸ ਅਧਿਆਪਕ ਸ੍ਰੀ ਰਾਜਨਦੀਪ ਸਿੰਘ ਅਤੇ ਸਮੂਹ ਸਟਾਫ਼ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਗੁਰਪਾਲ ਸਿੰਘ , ਹੀਰਾ ਲਾਲ , ਸ੍ਰੀਮਤੀ ਮਮਤਾ , ਕੁਮਾਰੀ ਕਾਜਲ , ਕੁਮਾਰੀ ਸੋਨੀਆ ਅਤੇ ਸਮੂਹ ਸਟਾਫ ਨੇ ਵੀ ਬੱਚੀ ਨੂੰ ਵਧਾਈ ਦਿੱਤੀ । ਇਸ ਸਮੇਂ ਸ਼੍ਰੀ ਗੁਰਪਾਲ ਸਿੰਘ , ਸ੍ਰੀ ਹੀਰਾ ਲਾਲ , ਸ੍ਰੀਮਤੀ ਮਮਤਾ , ਕੁਮਾਰੀ ਕਾਜਲ , ਕੁਮਾਰੀ ਸੋਨੀਆਂ ਆਦਿ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ ।
ਪਿਛਲੀ ਖ਼ਬਰ ਇਕੋ ਰਾਤ ਵਿਚ ਪੰਜ ਟਰਾਂਸਫਾਰਮਰਾਂ ਦਾ ਸਾਮਾਨ ਤੇ ਦੋ ਮੋਟਰਾਂ ਚੋਰੀ ਅਗਲੀ ਖ਼ਬਰ ਪੰਜਾਬ ਪੁਲਿਸ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਲਈ ਪੀ. ਪੀ. ਏ. ਫਿਲੌਰ ਵਿਖੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।