19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਏ. ਸੀ. ਪੀ. ਜਲੰਧਰ ਛਾਉਣੀ ਦੇ ਦਫ਼ਤਰ ਦਾ ਘਿਰਾਓ

ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਏ. ਸੀ.

ਅਜੀਤ ਡੈਸਕ 19-11-2026
ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਏ.ਸੀ.ਪੀ. ਜਲੰਧਰ ਛਾਉਣੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਮਛਿਆਣਾ ਨੇ ਦੱਸਿਆ ਕਿ ਸਰਹਾਲੀ ਪਿੰਡ ਵਿੱਚ ਦੋ ਧਿਰਾਂ ਧਿਰਾਂ ਦੀ ਆਪਸ ਵਿੱਚ ਕਹਾ ਸੁਣੀ ਹੋਈ। ਜਿਸ ’ਚ ਇੱਕ ਧਿਰ ਜੋ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦੀ ਹੈ ਤੇ ਦੂਜੀ ਧਿਰ ਸੁਖਜੀਤ ਸਿੰਘ ਜੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਮੈਂਬਰ ਹੈ। ਇਸ ਮਾਮਲੇ ’ਚ ਸੁਖਜੀਤ ਸਿੰਘ ਆਦਿ ਨੇ ਲਿਖਤੀ ਸ਼ਿਕਾਇਤ ਚੌਂਕੀ ਜੰਡਿਆਲਾ ’ਚ ਦਿੱਤੀ ਤੇ ਪੁਲਿਸ ਦੇ ਸੱਦਣ ’ਤੇ ਇਹ ਧਿਰ ਲਗਾਤਾਰ ਚੌਕੀ ਤੇ ਏਸੀਪੀ ਜਲੰਧਰ ਕੈਂਟ ਕੋਲ ਹਾਜ਼ਰ ਹੋਈ ਪਰ ਦੂਸਰੀ ਧਿਰ ਪੁਲਿਸ ਦੇ ਵਾਰ-ਵਾਰ ਸੱਦਣ ’ਤੇ ਵੀ ਹਾਜ਼ਰ ਨਾ ਹੋਈ ਤੇ 15 ਤਰੀਕ ਨੂੰ ਯੂਨੀਅਨ ਦੇ ਧਿਆਨ ਵਿੱਚ ਆਇਆ ਕਿ ਪੁਲਿਸ ਪ੍ਰਸ਼ਾਸਨ ਨੇ ਆਮ ਆਦਮੀ ਦੇ ਹਲਕਾ ਇੰਚਾਰਜ ਦੇ ਦਬਾਅ ਹੇਠ ਬਿਨਾਂ ਪਿੰਡ ਵਿੱਚ ਕਿਸੇ ਤਫਤੀਸ਼ ਤੋਂ ਕਿਸਾਨ ਯੂਨੀਅਨ ਦੇ ਮੈਂਬਰਾਂ ਉੱਪਰ ਪਰਚਾ ਨੰਬਰ 454 ਦਰਜ ਕਰ ਦਿੱਤਾ ਗਿਆ। ਇਸ ਧੱਕੇਸ਼ਾਹੀ ਦੇ ਵਿਰੋਧ ’ਚ ਯੂਨੀਅਨ ਵਲੋਂ ਏਸੀਪੀ ਜਲੰਧਰ ਕੈਂਟ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਬਾਅਦ ਵਿੱਚ ਏਸੀਪੀ ਜਲੰਧਰ ਕੈਂਟ ਨੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਮੰਨਿਆ ਕਿ ਬਿਨ੍ਹਾਂ ਕਿਸੇ ਤਫਤੀਸ਼ ਤੋਂ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਗਲਤ ਹੈ ਤੇ 19 ਤਰੀਕ ਸ਼ਾਮ ਤੱਕ ਪੁਲਿਸ ਪ੍ਰਸ਼ਾਸਨ ਨੇ ਸਮਾਂ ਮੰਗਿਆ ਕਿ ਪੂਰੀ ਤਫਤੀਸ਼ ਕਰਕੇ ਇਸ ਪਰਚੇ ਨੂੰ ਰੱਦ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਜਥੇਦਾਰ ਮਛਿਆਣਾ ਨੇ ਕਿਹਾ ਕਿ ਜੇਕਰ 19 ਤਰੀਕ ਸ਼ਾਮ ਤੱਕ ਇਨਸਾਫ ਨਾ ਹੋਇਆ ਤਾਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਪ੍ਰਗਟ ਸਿੰਘ ਸਰਹਾਲੀ, ਨਕੋਦਰ ਬਲਾਕ ਪ੍ਰਧਾਨ ਹਰਨੇਕ ਸਿੰਘ ਗੁਰਾਇਆ ਬਲਾਕ ਪ੍ਰਧਾਨ ਸੁਖਬੀਰ ਸਿੰਘ ਸੁਖੀ, ਕਮਲ ਚੱਕ ਕਲਾਂ, ਭੁਪਿੰਦਰ ਸਿੰਘ ਭਿੰਦਾ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ ਭਸੀਨ ਅਤੇ ਹੋਰ ਆਗੂ ਅਤੇ ਅਹੁਦੇਦਾਰ ਸ਼ਾਮਿਲ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁੱਖ ਨਗਰ ਕੀਰਤਨ ਸੰਬੰਧੀ ਪ੍ਰਬੰਧਕਾਂ ਨੇ ਪ੍ਰਮੁੱਖ ਸ਼ਖਸੀਅਤਾਂ... ਅਗਲੀ ਖ਼ਬਰ ਪਵਨ ਟੀਨੂੰ ਅਤੇ ਗੁਰਚਰਨ ਸਿੰਘ ਚੰਨੀ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।