16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਅਪਾਹਿਜ ਆਸ਼ਰਮ ’ਚ ਲਗਾਇਆ ਮੁਫ਼ਤ ਮੈਡੀਕਲ ਕੈਂਪ

ਜਲੰਧਰ, 15 ਨਵੰਬਰ (ਸ਼ਿਵ)- ਸਵ. ਪ੍ਰੋ.

ਅਜੀਤ ਡੈਸਕ 16-11-2026
ਜਲੰਧਰ, 15 ਨਵੰਬਰ (ਸ਼ਿਵ)- ਸਵ. ਪ੍ਰੋ. ਸੰਤ ਸਿੰਘ ਤੇ ਸਵ. ਰਾਮ ਕਿਸ਼ੋਰ ਕਪੂਰ ਦੀ ਯਾਦ ’ਚ ਅਪਾਹਿਜ ਆਸ਼ਰਮ ਸਥਿਤ ਲਾਲਾ ਰਾਮ ਕਿਸ਼ੋਰ ਕਪੂਰ ਵਿਕਲਾਂਗ ਸਹਾਇਤਾ ਟਰੱਸਟ ਭਵਨ ਵਿਖੇ ਸੰਸਥਾ ਦੇ ਸੰਸਥਾਪਕ ਚੇਅਰਮੈਨ ਤਰਸੇਮ ਕਪੂਰ ਦੀ ਦੇਖ-ਰੇਖ ਹੇਠ ਵਿਸ਼ਾਲ ਮੁਫ਼ਤ ਅੱਖਾਂ ਤੇ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸ੍ਰੀਮਤੀ ਮਲਵਿੰਦਰ ਕੌਰ ਵਲੋਂ ਕੀਤਾਾ ਗਿਆ। ਇਸ ਦੌਰਾਨ ਕਰੀਬ 750 ਲੋੜਵੰਦਾਂ ਨੇ ਵੱਖ-ਵੱਖ ਸਿਹਤ ਸੇਵਾਵਾਂ ਦਾ ਮੁਫ਼ਤ ਲਾਭ ਉਠਾਇਆ। ਕੈਂਪ ਦੌਰਾਨ 350 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚ 95 ਨੂੰ ਚਿੱਟਾ ਮੋਤੀਆ ਤੇ 15 ਨੂੰ ਕਾਲਾ ਮੋਤੀਆ ਹੋਣ ਦੀ ਪਛਾਣ ਹੋਈ। ਸ੍ਰੀ ਤਰਸੇਮ ਕਪੂਰ ਨੇ ਕਿਹਾ ਕਿ ਇਹ ਕੈਂਪ ਦੋਵਾਂ ਮਹਾਨ ਸ਼ਖ਼ਸੀਅਤਾਂ ਦੀ ਯਾਦ ਨੂੰ ਸਮਰਪਿਤ ਸ਼ਰਧਾਂਜਲੀ ਹੈ ਤੇ ਲੋੜਵੰਦਾਂ ਦੀ ਸੇਵਾ ਕਰਨਾ ਹੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਟਰੱਸਟ ਦੀ ਕੋ-ਚੇਅਰਪਰਸਨ ਸੁਨੀਤਾ ਕਪੂਰ ਨੇ ਡਾਕਟਰਾਂ, ਸਮਾਜਿਕ ਸੰਸਥਾਵਾਂ, ਦਾਨੀਆਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਏਕਲਵਯ ਸਕੂਲ ਨੇ ਉਤਸ਼ਾਹ ਨਾਲ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਨਗਰ ਨਿਗਮ ਵਰਕਸ਼ਾਪ ਵਿਚ ਵਿਸ਼ਵਕਰਮਾ ਪੂਜਾ ਤੇ ਭਗਵਾਨ ਵਾਲਮੀਕਿ ਸਤਿਸੰਗ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।