ਸਤਪਾਲ ਗਿੱਲ ਨੇ ਟੀਮ ਸਮੇਤ ਛੱਠ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ
ਜਲੰਧਰ, 15 ਨਵੰਬਰ (ਸ਼ਿਵ)- ਛੱਠ ਪੂਜਾ ਦੇ ਪਵਿੱਤਰ ਤਿਉਹਾਰ ਮੌਕੇ ਬਾਬਾ ਬੁੱਢਾ ਜੀ ਪੁਲ ਵਿਖੇ ਲਗਾਏ ਸਵਾਗਤੀ ਮੰਚ ‘ਤੇ ਵਿਧਾਨ ਸਭਾ ਹਲਕਾ ਵੈਸਟ ਤੋਂ ਸੰਭਾਵੀ ਆਜ਼ਾਦ ਉਮੀਦਵਾਰ ਤੇ ਠੇਕੇਦਾਰ ਸਤਪਾਲ ਗਿੱਲ ਆਪਣੀ ਟੀਮ ਸਮੇਤ ਪਹੁੰਚੇ ਤੇ ਛੱਠ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਵੈਸਟ ’ਚ ਸਤਪਾਲ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ ਦਰਜਨਾਂ ਤੋਂ ਵੱਧ ਛੱਠ ਘਾਟਾਂ ਦਾ ਨਿਰਮਾਣ ਕਰਵਾਇਆ ਗਿਆ ਹੈ।
ਅਜੀਤ ਡੈਸਕ
16-11-2026