04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ ਚ ਬਲਾਕ ਅਲਾਵਲਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕਿਸ਼ਨਗੜ੍ਹ, 3 ਨਵੰਬਰ (ਹੁਸਨ ਲਾਲ)-ਪਿਛਲੇ ਦਿਨੀ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਬਲਾਕ ਅਲਾਵਲਪੁਰ ਦੇ ਖਿਡਾਰੀਆਂ ਨੇ ਬਹੁਤ ਸਾਰੀਆਂ ਟੀਮਾਂ ’ਚ ਜਿੱਤਾਂ ਦਰਜ ਕਰਵਾਈਆਂ । ਰਾਜ ਕੁਮਾਰ ਬੀਪੀਈਓ ਅਲਾਵਲਪੁਰ ਦੀ ਅਗਵਾਈ ਹੇਠ ਖਿਡਾਰੀਆਂ ਨੇ ਫੁਟਬਾਲ ਮੁੰਡੇ ਤੇ ਕੁੜੀਆਂ ਜਮਨਾਸਟਿਕ ਕੁੜੀਆਂ ਸ਼ਤਰੰਜ ਮੁੰਡੇ ਤੇ ਕੁੜੀਆਂ ਜੋਗਾ ਕੁੜੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।

ਅਜੀਤ ਡੈਸਕ 04-11-2026
ਕਿਸ਼ਨਗੜ੍ਹ, 3 ਨਵੰਬਰ (ਹੁਸਨ ਲਾਲ)-ਪਿਛਲੇ ਦਿਨੀ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਬਲਾਕ ਅਲਾਵਲਪੁਰ ਦੇ ਖਿਡਾਰੀਆਂ ਨੇ ਬਹੁਤ ਸਾਰੀਆਂ ਟੀਮਾਂ ’ਚ ਜਿੱਤਾਂ ਦਰਜ ਕਰਵਾਈਆਂ । ਰਾਜ ਕੁਮਾਰ ਬੀਪੀਈਓ ਅਲਾਵਲਪੁਰ ਦੀ ਅਗਵਾਈ ਹੇਠ ਖਿਡਾਰੀਆਂ ਨੇ ਫੁਟਬਾਲ ਮੁੰਡੇ ਤੇ ਕੁੜੀਆਂ ਜਮਨਾਸਟਿਕ ਕੁੜੀਆਂ ਸ਼ਤਰੰਜ ਮੁੰਡੇ ਤੇ ਕੁੜੀਆਂ ਜੋਗਾ ਕੁੜੀਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। 600 ਮੀਟਰ ਦੌੜਾਂ ’ਚ ਮੁੰਡੇ ਫਸਟ, ਰੱਸਾਕਸੀ ਤੇ 28 ਕਿਲੋ ਕੁਸ਼ਤੀ ’ਚ ਸੈਕਿੰਡ ਤੇ ਹੋਰ ਵੀ ਬਹੁਤ ਸਾਰੇ ਇਨਾਮ ਜਿੱਤੇ। ਇਨ੍ਹਾਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਬਿਆਸ ਪਿੰਡ ਸੈਂਟਰ ਸਕੂਲ ਵਿਖੇ ਕੀਤਾ ਗਿਆ ਜਿਸ ’ਚ ਜਗਰੂਪ ਸਿੰਘ ਤੇ ਗੁਰ ਮੰਗਰਾਜ ਸਿੰਘ ਸੀਐਚਟੀ ਅਧਿਆਪਕ, ਮਨਦੀਪ ਕੁਮਾਰ, ਜਸਵੀਰ ਸਿੰਘ, ਵਰਿੰਦਰ ਕੁਮਾਰ, ਬਲਜੀਤ ਕੁਮਾਰ, ਗੁਰਦੀਪ ਸਿੰਘ, ਕੁਲਵੀਰ ਕੁਮਾਰ ਭੱਟੀ, ਅਮਨਪ੍ਰੀਤ ਆਹੀਰ, ਮਨਦੀਪ ਕੁਮਾਰ ਅਤੇ ਮੈਡਮ ਪ੍ਰਿਅੰਕਾ ਸ਼ਰਮਾ, ਊਸ਼ਾ ਕਾਲੀਆ, ਰੀਨਾ ਰਾਣੀ, ਮਨਜੀਤ ਕੌਰ, ਪੂਜਾ, ਸੰਜੀਵ ਕੁਮਾਰ ਆਦਿ ਹਾਜ਼ਰ ਸਨ। ਅੰਤ ’ਚ ਸੈਂਟਰ ਹੈਡ ਟੀਚਰ ਅਮਨਦੀਪ ਸਿੰਘ ਭੰਗੂ ਨੇ ਸਾਰੇ ਖਿਡਾਰੀਆਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ਼ਾਹਕੋਟ ਦੇ ਪਿੰਡ ਰਾਮੇ ਵਿਖੇ ਹਥਿਆਰਬੰਦ ਵਿਅਕਤੀਆਂ ਨੇ ਨੌਜਵਾਨਾਂ ’ ਤੇ ਚਲਾਈਆਂ ਗੋਲੀਆਂ * ਨੌਜਵਾਨਾਂ ਨੇ ਭੱਜ ਕੇ ਬਚਾਈ... ਅਗਲੀ ਖ਼ਬਰ ਮਾਰਕੀਟ ਕਮੇਟੀ ਲੋਹੀਆਂ ਦੇ ਨਵ - ਨਿਯੁਕਤ ਚੇਅਰਮੈਨ ਪਰਬਤਪਾਲ ਸਿੰਘ ਨੇ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।