27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜਪਜੀਤ ਕੌਰ ਬਣੀ ਜੈਵਲਿਨ ਥ੍ਰੋਅ ਦੀ ਨੈਸ਼ਨਲ ਜੂਨੀਅਰ ਅਥਲੈਟਿਕਸ ਚੈਂਪੀਅਨ

ਜਲੰਧਰ, 26 ਅਕਤੂਬਰ (ਡਾ. ਜਤਿੰਦਰ ਸਾਬੀ)-41ਵੀਂ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਜੋ ਚੇਨਈ ਵਿਖੇ ਕਰਵਾਈ ਗਈ।

ਅਜੀਤ ਡੈਸਕ 27-10-2026
ਜਲੰਧਰ, 26 ਅਕਤੂਬਰ (ਡਾ.ਜਤਿੰਦਰ ਸਾਬੀ)-41ਵੀਂ ਜੂਨੀਅਰ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਜੋ ਚੇਨਈ ਵਿਖੇ ਕਰਵਾਈ ਗਈ। ਇਸ ਚੈਂਪੀਅਨਸ਼ਿਪ ਦੇ ਵਿਚ ਪੰਜਾਬ ਦੀ ਜਪਜੀਤ ਕੌਰ ਨੇ ਲਡ਼ਕੀਆਂ ਦੇ ਜੈਵਲਿਨ ਥ੍ਰੋਅ ਦੇ ਮੁਕਾਬਲੇ ’ਚੋਂ 36.96 ਮੀਟਰ ਨਾਲ ਸੋਨ ਤਗਮਾ ਹਾਸਿਲ ਕਰਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਤੋਂ ਪਹਿਲਾਂ ਵੀ ਜਪਜੀਤ ਕੌਰ ਨੇ ਕਈ ਰਾਸ਼ਟਰ ਪੱਧਰ ’ਤੇ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਜਪਜੀਤ ਕੌਰ ਦੇ ਪਿਤਾ ਬਿਕਰਮਜੀਤ ਸਿੰਘ ਮੰਝਪੁਰ ਜੋ ਕਿ ਕੌਮਾਂਤਰੀ ਅਥਲੈਟਿਕਸ ਕੋਚ ਹਨ ਤੇ ਇਸ ਦੀ ਮਾਤਾ ਅਮਨਪ੍ਰੀਤ ਕੌਰ ਜੋ ਆਪ ਕੌਮਾਂਤਰੀ ਖਿਡਾਰਨ ਨੇ ਉਨ੍ਹਾਂ ਦੀ ਪੁੱਤਰੀ ਹੈ। ਇਸ ਮਾਣਮੱਤੀ ਜਿੱਤ ’ਤੇ ਜ਼ਿਲ੍ਹਾ ਜਲੰਧਰ ਅਥਲੈਟਿਕਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਪਜੀਤ ਕੌਰ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਨਵਾਂ ਪਿੰਡ ਖਾਲੇਵਾਲ ਵਿਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਨੂਰਮਹਿਲ ਵਿਖੇ ਸ਼ਰਦ ਪੂਰਨਿਮਾ ਮਹਾਂ ਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।