ਮਹਿਤਪੁਰ ’ਚ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਵਿਕ ਰਿਹਾ ਗੈਰ-ਕਾਨੂੰਨੀ ਪਟਾਕਾ
ਖਰੀਦਦਾਰੀ ਲਈ ਸੋਸ਼ਲ ਮੀਡੀਏ ’ਤੇ ਵੀਡੀਓ ਵਾਇਰਲ ਹੋਣ ਕਾਰਨ ਪ੍ਰਸ਼ਾਸਨ ’ਤੇ ਉੱਠੇ ਸਵਾਲ
ਮਹਿਤਪੁਰ, 2 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਅੰਦਰ ਵਧੇ ਹੋਏ ਪ੍ਰਦੂਸ਼ਣ ਨੂੰ ਦੇਖਦਿਆਂ ਪਿਛਲੇ ਕੁਝ ਸਾਲਾਂ ਤੋਂ ਮੌਕੇ ਦੀਆਂ ਸਰਕਾਰਾਂ ਵਲੋਂ ਪਰਾਲੀ ਨੂੰ ਅੱਗ ਲਾਉਣ, ਪਟਾਕੇ ਚਲਾਉਣ ਅਤੇ ਜਨਤਕ ਥਾਵਾਂ ਤੇ ਕੂੜੇ ਨੂੰ ਅੱਗ ਲਾਉਣ ਦੀ ਸਖਤ ਮਨਾਹੀ ਕੀਤੀ ਗਈ ਹੈ। ਸਰਕਾਰਾਂ ਵੱਲੋਂ ਗਰੀਨ ਦਿਵਾਲੀ ਮਨਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਅਤੇ ਇਸ਼ਤਿਆਰਬਾਜੀ ਕੀਤੀ ਜਾਂਦੀ ਹੈ।
ਸ
ਸੋਸ਼ਲ ਮੀਡੀਏ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਵਾਇਰਲ ਤਸਵੀਰਾਂ। ਤਸਵੀਰਾਂ:ਰੂਪਰਾ ਸਟੂਡੀਓ
03-10-2026
ਮਹਿਤਪੁਰ, 2 ਅਕਤੂਬਰ (ਲਖਵਿੰਦਰ ਸਿੰਘ)-ਪੰਜਾਬ ਅੰਦਰ ਵਧੇ ਹੋਏ ਪ੍ਰਦੂਸ਼ਣ ਨੂੰ ਦੇਖਦਿਆਂ ਪਿਛਲੇ ਕੁਝ ਸਾਲਾਂ ਤੋਂ ਮੌਕੇ ਦੀਆਂ ਸਰਕਾਰਾਂ ਵਲੋਂ ਪਰਾਲੀ ਨੂੰ ਅੱਗ ਲਾਉਣ, ਪਟਾਕੇ ਚਲਾਉਣ ਅਤੇ ਜਨਤਕ ਥਾਵਾਂ ਤੇ ਕੂੜੇ ਨੂੰ ਅੱਗ ਲਾਉਣ ਦੀ ਸਖਤ ਮਨਾਹੀ ਕੀਤੀ ਗਈ ਹੈ। ਸਰਕਾਰਾਂ ਵੱਲੋਂ ਗਰੀਨ ਦਿਵਾਲੀ ਮਨਾਉਣ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਅਤੇ ਇਸ਼ਤਿਆਰਬਾਜੀ ਕੀਤੀ ਜਾਂਦੀ ਹੈ। ਸਰਕਾਰ ਵਲੋਂ ਪੰਜਾਬ ਅੰਦਰ ਨਾ ਮਾਤਰ ਪਟਾਕੇ ਦੀ ਵਿਕਰੀ ਅਤੇ ਗੈਰ ਕਾਨੂੰਨੀ ਪਟਾਕੇ ਨੂੰ ਰੋਕਣ ਲਈ ਕੁਝ ਹੀ ਦੁਕਾਨਦਾਰਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਪਰ ਉਸ ਸਮੇਂ ਪ੍ਰਸ਼ਾਸਨ ’ਤੇ ਬਹੁਤ ਵੱਡਾ ਸਵਾਲ ਖੜ੍ਹਾ ਹੋ ਗਿਆ ਜਦੋਂ ਸਬ ਤਹਿਸੀਲ ਮਹਿਤਪੁਰ ਵਿਖੇ ਸੋਸ਼ਲ ਮੀਡੀਏ ਰਾਹੀਂ ਵੱਡੇ ਪੱਧਰ ’ਤੇ ਪਟਾਕਾ ਵੇਚਣ ਦੀਆਂ ਤਸਵੀਰਾਂ ਵੱਖ-ਵੱਖ ਪਲੇਟਫਾਰਮ ਰਾਹੀਂ ਵਾਇਰਲ ਹੋ ਰਹੀਆਂ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ। ਸੋਸ਼ਲ ਮੀਡੀਏ ਦੀਆਂ ਤਸਵੀਰਾਂ ਹੇਠਾਂ ਕਮੈਂਟਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਘੇਰੇ ਵਿੱਚ ਲੈ ਲਿਆ ਹੈ। ਮਹਿਤਪੁਰ ਵਿਖੇ ਰਿਹਾਇਸ਼ੀ ਇਲਾਕੇ ’ਚ ਵੱਡੇ ਪੱਧਰ ’ਤੇ ਪਟਾਕਾ ਵੇਚਣ ਵਾਲੇ ਸ਼ਰੇਆਮ ਆਪਣੇ ਵੱਡੇ ਗੁਦਾਮ ਬਣਾ ਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਅੱਖ ਵਿੱਚ ਘੱਟਾ ਪਾ ਰਹੇ ਹਨ ਸ਼ਰੇਆਮ ਵਿਕਰੀ ਕਰ ਰਹੇ ਹਨ। ਆਪਣਾ ਨਾਮ ਗੁਪਤ ਰੱਖਦੇ ਹੋਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਚਿੰਤਤ ਲੋਕਾਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਗ੍ਰੀਨ ਦਿਵਾਲੀ ਮਨਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ ਤਾਂ ਇਹਨਾਂ ਵਿਅਕਤੀਆਂ ਕੋਲ ਲੱਖਾਂ ਰੁਪਾਏ ਦਾ ਪਟਾਕਾ ਪਹਿਲਾ ਕਿਵੇਂ ਪਹੁੰਚਿਆ ਹੈ ਅਤੇ ਸ਼ਰੇਆਮ ਸੋਸ਼ਲ ਮੀਡੀਆ ‘ਤੇ ਪਟਾਕੇ ਦੀ ਖਰੀਦਦਾਰੀ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਨਿਯਮਾ ਨੂੰ ਛਿੱਕੇ ਟੰਗ ਕੇ ਕਥਿਤ ਤੌਰ ਤੇ ਮੇਨ ਬਾਜ਼ਾਰ ਜਾ ਹੋਰ ਰਿਹਾਇਸੀ ਇਲਾਕਿਆਂ ਵਿੱਚ ਇਨ੍ਹਾਂ ਲੰਮਾਂ ਸਮਾਂ ਪਹਿਲਾ ਬਣਾਏ ਪਟਾਕੇ ਦੇ ਸਟੋਰਾਂ ਕਾਰਨ ਸਹਿਰ ਵਾਸੀਆ ਦੇ ਸਾਹ ਸੁੱਕੇ ਹੋਏ ਹਨ ਜੇਕਰ ਰੱਬ ਨਾ ਕਰੇ ਅਨਸੁਖਾਵੀ ਘਟਨਾ ਹੋ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸਹਿਰ ਦੇ ਚਿੰਤਤ ਲੋਕਾਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਸ਼ਹਿਰ ਵਿਚ ਬਿਨਾਂ ਮਨਜੂਰੀ ਤੇ ਸੋਸ਼ਲ ਮੀਡੀਆ ਰਾਹੀ ਵਿੱਕ ਰਹੇ ਪਟਾਕਿਆ ਦੀ ਜਾਂਚ ਕੀਤੀ ਜਾਵੇ। ਪਟਾਕਿਆ ਨੂੰ ਸ਼ਹਿਰ ਤੋ ਬਾਹਰ ਕੱਢਿਆ ਜਾਵੇ ਅਤੇ ਬਿਨਾਂ ਮਨਜੂਰੀ ਪਟਾਕਾ ਵਿਕਣਾ ਬੰਦ ਕੀਤਾ ਜਾਵੇ। ਜਦੋਂ ਇਸ ਸਬੰਧੀ ਐਸ.ਡੀ. ਐਮ ਨਕੋਦਰ ਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਬਿਨਾਂ ਡਿਪਟੀ ਕਮੀਸਨਰ ਦੀ ਮਨਜੂਰੀ ਤੋ ਕੋਈ ਵੀ ਪਟਾਕਾ ਨਹੀ ਵੇਚ ਸਕਦਾ। ਡੀ.ਸੀ ਸਾਹਿਬ ਵਲੋਂ ਪਟਾਕੇ ਵੇਚਣ ਵਾਲਿਆਂ ਦੇ ਲਾਈਸੈਸ ਬਣਾਏ ਜਾਦੇ ਹਨ। ਉਨ੍ਹਾਂ ਕਿਹਾ ਕਿ ਮਹਿਤਪੁਰ ਅੰਦਰ ਵਿੱਕ ਰਹੇ ਗੈਰ ਕਾਨੂੰਨੀ ਪਟਾਕੇ ਦੀ ਜਾਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।