02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਮਾਂ ਭਗਵਤੀ ਸੇਵਾ ਸੰਘ ਨੇ ਕੀਰਤਨ ਸਮਾਗਮ ਕਰਵਾਇਆ

ਜਲੰਧਰ, 1 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 02-10-2026
ਜਲੰਧਰ, 1 ਅਕਤੂਬਰ (ਐੱਮ. ਐੱਸ. ਲੋਹੀਆ)-ਮਾਂ ਭਗਵਤੀ ਸੇਵਾ ਸੰਘ, ਨਿਊ ਜਵਾਹਰ ਨਗਰ, ਜਲੰਧਰ ਵਲੋਂ ਕੀਰਤਨ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪ੍ਰਸਿੱਧ ਕੀਰਤਨੀਏ ਭਾਈ ਬਲਵਿੰਦਰ ਸਿੰਘ ਰੰਗੀਲਾ (ਚੰਡੀਗੜ੍ਹ ਵਾਲੇ), ਭਾਈ ਦਵਿੰਦਰ ਸਿੰਘ ਸੋਢੀ (ਲੁਧਿਆਣੇ ਵਾਲੇ) ਅਤੇ ਭਾਈ ਮਹਾਂਗੁਰਜੋਤ ਸਿੰਘ (ਪੋਤਰਾ ਭਾਈ ਹਰਬੰਸ ਸਿੰਘ ਜਗਾਧਰੀ ਵਾਲੇ) ਦੇ ਜਥਿਆਂ ਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ। ਕਥਾਵਾਚਕ ਗਿਆਨੀ ਗੁਰਮੀਤ ਸਿੰਘ ਨੇ ਗੁਰਮਿਤ ਵਿਚਾਰਾਂ ਦੁਆਰਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮਾਗਮ ’ਚ ਸ਼ੀਤਲ ਵਿੱਜ (ਮੁੱਖ ਸੰਪਾਦਕ ‘ਦੈਨਿਕ ਸਵੇਰਾ’), ਸਾਬਕਾ ਵਿਧਾਇਕ ਰਜਿੰਦਰ ਬੇਰੀ, ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਕੈਸ਼ੀਅਰ ਪਰਵਿੰਦਰ ਬਹਿਲ, ਪ੍ਰਧਾਨ ਵਿਨੋਦ ਗੁਪਤਾ, ਕਿਸ਼ਨ ਲਾਲ ਅਰੋੜਾ, ਕੌਂਸਲਰ ਡਾ. ਜਸਲੀਨ ਕੌਰ ਸੇਠੀ, ਗੀਤਾ ਮੰਦਰ ਮਾਡਲ ਟਾਊਨ ਡਿਸਪੈਂਸਰੀ ਇੰਚਾਰਜ ਅਜੇ ਲਾਲੀ, ਰਜਿੰਦਰ ਸਹਿਗਲ, ਸੁਨੀਲ ਨਈਅਰ, ਅਖਿਲ ਅਗਰਵਾਲ, ਪ੍ਰੀਤਮ ਸਿੰਘ ਅਤੇ ਪ੍ਰਕਾਸ਼ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਕੌਂਸਲਰ ਸ਼ੈਰੀ ਚੱਢਾ, ਦਵਿੰਦਰ ਸਿੰਘ ਰਹੇਜਾ, ਗੁਰਬਖ਼ਸ਼ ਸਿੰਘ ਜੁਨੇਜਾ, ਐਡਵੋਕੇਟ ਹਰਜੀਤ ਸਿੰਘ ਕਾਲੜਾ, ਭਾਈ ਬ੍ਰਹਮਜੋਤ ਸਿੰਘ (ਗੋਪਾਲ ਨਗਰ), ਭਾਈ ਪਰਮਜੀਤ ਸਿੰਘ (ਮਾਡਲ ਟਾਊਨ), ਹਰਪ੍ਰੀਤ ਸਿੰਘ (ਅੰਮ੍ਰਿਤ ਕੰਪਿਊਟਰਜ਼), ਅਮਰਜੀਤ ਸਿੰਘ ਬਜਾਜ, ਮੋਹਨ ਸਿੰਘ (ਅਨਾਉਂਸਰ), ਬਲਜੀਤ ਸਿੰਘ ਸੇਠੀ, ਜਤਿੰਦਰ ਪਾਲ ਸਿੰਘ ਮਝੈਲ, ਸਮਾਗਮ ਦੌਰਾਨ ਜੋੜਿਆ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਕ ਦਲ ਅਤੇ ਲੰਗਰ ਦੀ ਸੇਵਾ ਸ਼ਹੀਦ ਨਿਹਾਲ ਸਿੰਘ ਸੇਵਾ ਸੁਸਾਇਟੀ ਤੱਲ੍ਹਣ ਵਲੋਂ ਨਿਭਾਈ ਗਈ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਸ਼ਿਆਂ ’ਤੇ ਨਿਰਭਰ ਲੋਕਾਂ ਦੇ ਮੁੜ ਵਸੇਬੇ ਲਈ ਕੀਤੇ ਜਾ ਰਹੈ ਸੰਜੀਦਾ ਯਤਨ-ਅਮਰਜੀਤ ਬੈਂਸ ਅਗਲੀ ਖ਼ਬਰ ਬੇਰੀ ਦੀ ਅਗਵਾਈ ’ਚ ਕਥਿਤ ਨਾਜਾਇਜ਼ ਕਾਲੋਨੀ ਦੀ ਜਾਂਚ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।