02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜਵਾਹਰ ਨਵੋਦਿਆ ਵਿਦਿਆਲਿਆ ’ ਚ 9 ਵੀਂ ਅਤੇ 11 ਵੀਂ ਜਮਾਤਾਂ ਦੇ ਦਾਖ਼ਲੇ ਲਈ ਤਰੀਕ 15 ਤੱਕ ਵਧਾਈ

ਮਲਸੀਆਂ, 1 ਅਕਤੂਬਰ (ਸੁਖਦੀਪ ਸਿੰਘ)- ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਚਲਾਏ ਜਾ ਰਹੇ ਪੀ. ਐਮ.

ਅਜੀਤ ਡੈਸਕ 02-10-2026
ਮਲਸੀਆਂ, 1 ਅਕਤੂਬਰ (ਸੁਖਦੀਪ ਸਿੰਘ)- ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਚਲਾਏ ਜਾ ਰਹੇ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ (ਜਲੰਧਰ) ਦੇ ਪ੍ਰਿੰਸੀਪਲ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਦਮਿਕ ਸੈਸ਼ਨ 2027-28 ਲਈ 9ਵੀਂ ਅਤੇ 11ਵੀਂ ਜਮਾਤਾਂ ’ਚ ਦਾਖਲੇ ਲਈ ‘ਲੇਟਰਲ ਐਂਟਰੀ ਸਿਲੈਕਸ਼ਨ ਟੈਸਟ-2027’ ਦਾ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ 1 ਸਤੰਬਰ, 2026 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਆਖਰੀ ਮਿਤੀ 30 ਸਤੰਬਰ, 2026 ਸੀ। ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹੁਣ ਵਧਾ ਕੇ 15 ਅਕਤੂਬਰ, 202 6 ਤੱਕ ਕਰ ਦਿੱਤੀ ਗਈ ਹੈ। ਇੱਛੁਕ ਉਮੀਦਵਾਰ ਬਿਨਾਂ ਕਿਸੇ ਫੀਸ ਦੇ ਜਮਾਤ 9ਵੀਂ ਲਈ https:// cbseitms.nic.in/2026/nvsix_9 ਅਤੇ ਜਮਾਤ 11ਵੀਂ ਲਈ https:// cbseitms.nic.in/2026/nvsxi_11 ਲਿੰਕ ਰਾਹੀਂ ਅਪਲਾਈ ਕਰ ਸਕਦੇ ਹਨ।
ਪਿਛਲੀ ਖ਼ਬਰ ਖ਼ਾਲਸਾ ਏਡ ਅਤੇ ਮੁੰਡਾ ਪਿੰਡ ਦੀ ਸੰਗਤ ਨੇ ਬਿਆਸ ਦਰਿਆ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਅਗਲੀ ਖ਼ਬਰ ਰਾਹੋਂ ਪਹੁੰਚਣ ’ਤੇ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਦਾ ਕੀਤਾ ਗਿਆ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।