26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ੍ਰੀ ਰਾਮਲੀਲ੍ਹਾ ਸੰਬੰਧੀ ਹਨੂੰਮਾਨ ਝੰਡੇ ਦੀ ਰਸਮ ਸ਼ਰਧਾਪੂਰਵਕ ਅਦਾ ਕੀਤੀ

ਨਕੋਦਰ 25 ਸਤੰਬਰ (ਤਿਲਕ ਰਾਜ ਸ਼ਰਮਾ)-ਸ੍ਰੀ ਰਾਮਲੀਲ੍ਹਾ ਪ੍ਰਬੰਧਕ ਕਮੇਟੀ ਸ਼੍ਰੀ ਜਗਨਨਾਥ ਮੰਦਰ ਵਲੋਂ ਮਹੰਤ ਸ੍ਰੀ ਗੋਵਿੰਦ ਦਾਸ ਦੀ ਅਗਵਾਈ ਹੇਠ ਕਰਵਾਈ ਜਾਣ ਵਾਲੀ 216ਵੀਂ ਸ੍ਰੀ ਰਾਮਲੀਲ੍ਹਾ ਦੇ ਮੰਚਨ ਸਬੰਧੀ ਅੱਜ ਹਨੁਮਾਨ ਝੰਡੇ ਦੀ ਰਸਮ ਸ਼ਰਧਾ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮੰਤਰ ਉਚਾਰਨ ਕਰਕੇ ਅਦਾ ਕੀਤੀ ਗਈ। ਇਸ ਉਪਰੰਤ ਪਵਿੱਤਰ ਹਨੁਮਾਨ ਝੰਡੇ ਨੂੰ ਦੁਸ਼ਹਿਰਾ ਮੈਦਾਨ ਗੇਟ ’ਤੇ ਵਿਧੀਵਤ ਸਥਾਪਿਤ ਕੀਤਾ ਗਿਆ।

ਅਜੀਤ ਡੈਸਕ 26-09-2026
ਨਕੋਦਰ 25 ਸਤੰਬਰ (ਤਿਲਕ ਰਾਜ ਸ਼ਰਮਾ)-ਸ੍ਰੀ ਰਾਮਲੀਲ੍ਹਾ ਪ੍ਰਬੰਧਕ ਕਮੇਟੀ ਸ਼੍ਰੀ ਜਗਨਨਾਥ ਮੰਦਰ ਵਲੋਂ ਮਹੰਤ ਸ੍ਰੀ ਗੋਵਿੰਦ ਦਾਸ ਦੀ ਅਗਵਾਈ ਹੇਠ ਕਰਵਾਈ ਜਾਣ ਵਾਲੀ 216ਵੀਂ ਸ੍ਰੀ ਰਾਮਲੀਲ੍ਹਾ ਦੇ ਮੰਚਨ ਸਬੰਧੀ ਅੱਜ ਹਨੁਮਾਨ ਝੰਡੇ ਦੀ ਰਸਮ ਸ਼ਰਧਾ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮੰਤਰ ਉਚਾਰਨ ਕਰਕੇ ਅਦਾ ਕੀਤੀ ਗਈ। ਇਸ ਉਪਰੰਤ ਪਵਿੱਤਰ ਹਨੁਮਾਨ ਝੰਡੇ ਨੂੰ ਦੁਸ਼ਹਿਰਾ ਮੈਦਾਨ ਗੇਟ ’ਤੇ ਵਿਧੀਵਤ ਸਥਾਪਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ਼੍ਰੀ ਜਗਨਨਾਥ ਮੰਦਰ ਤੋਂ ਬੈਂਡ-ਬਾਜਿਆਂ ਦੇ ਨਾਲ ਸ਼ਰਧਾਲੂ ਪਵਿੱਤਰ ਹਨੂੰਮਾਨ ਝੰਡਾ ਲੈ ਕੇ ਦੁਸ਼ਹਿਰਾ ਮੈਦਾਨ ਤੱਕ ਪਹੁੰਚੇ। ਸ੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਪ੍ਰਧਾਨ ਆਦਿਤਅ ਭਟਾਰਾ ਨੇ ਦੱਸਿਆ ਕਿ ਰਾਮਲੀਲ੍ਹਾ ਦਾ ਮੰਚਨ 10 ਅਕਤੂਬਰ ਤੋਂ 21 ਅਕਤੂਬਰ ਤੱਕ ਦਸਹਿਰਾ ਮੈਦਾਨ ’ਚ ਕੀਤਾ ਜਾਵੇਗਾ। ਇਸ ਦੌਰਾਨ 13 ਅਕਤੂਬਰ ਨੂੰ ਸ੍ਰੀ ਰਾਮ ਬਰਾਤ, 19 ਅਕਤੂਬਰ ਨੂੰ ਲਕਸ਼ਮਣ ਮੂਰਛਾ, 20 ਅਕਤੂਬਰ ਨੂੰ ਦੁਸਹਿਰਾ ਅਤੇ 21 ਅਕਤੂਬਰ ਨੂੰ ਭਰਤ ਮਿਲਾਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ, ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਦਿੱਤਿਆ ਭਟਾਰਾ, ਨਗਰ ਕੌਂਸਲ ਨਕੋਦਰ ਦੇ ਸਾਬਕਾ ਪ੍ਰਧਾਨ ਨਵਨੀਤ ਨੀਤਾ ਐਰੀ, ਆਮ ਆਦਮੀ ਪਾਰਟੀ ਦੇ ਆਗੂ ਅਮਿਤ ਅਹੁਜਾ, ਰਮੇਸ਼ ਸੋਂਧੀ ਐਮ.ਸੀ. ਰਾਮ ਜੀ ਧਾਰੀਵਾਲ, ਵਿਪਨ ਸ਼ਰਮਾ, ਅਰਵਿੰਦ ਚਾਵਲਾ, , ਬਲਰਾਮ ਭਾਰਦਵਾਜ, ਅਜੇ ਬਜਾਜ,ਗੌਰਵ ਜੈਨ, ਨਰੇਸ਼ ਖਾਨ, ਸੋਨੂ ਸ਼ਰਮਾ, ਬਲਦੇਵ, ਬਬੂ, ਸੰਨੀ ਪੁਰੀ, ਸਾਹਿਲ ਸ਼ਰਮਾ, ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਐਸ.ਟੀ.ਐਸ. ਵਰਲਡ ਸਕੂਲ ’ਚ ਸ਼ਾਂਤੀ ਅਤੇ ਅਹਿੰਸਾ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਣਕੋ ਵਿਖੇ ਜਾਗਰੂਕਤਾ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।