ਸਿਹਤ ਬੀਮਾ ਕਾਰਡਾਂ ਦੀ ਕੀਤੀ ਵੰਡ
ਗੁਰਾਇਆ, 25 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਆਮ ਆਦਮੀ ਪਾਰਟੀ ਵਲੋਂ ਨਜ਼ਦੀਕੀ ਪਿੰਡ ਘੁੜਕਾ ’ਚ 10 ਲੱਖ ਵਾਲੇ ਸਿਹਤ ਬੀਮਾ ਕਾਰਡਾਂ ਦੀ ਵੰਡ ਕੀਤੀ ਗਈ । ਇਸ ਮੌਕੇ ਇਕੱਠੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਸਿਹਤ ਸੰਬੰਧੀ ਕੀਤਾ ਹੋਇਆ ਵਾਅਦਾ ਪੂਰਾ ਕਰਕੇ ਆਪਣੀ ਗਾਰੰਟੀ ਪੂਰੀ ਕੀਤੀ ਹੈ ।
ਅਜੀਤ ਡੈਸਕ
26-09-2026