26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੜਕਾਂ ਉੱਪਰ ਆਟੋ ਚਾਲਕ ਅਤੇ ਜੁਗਾੜੂ ਰੇੜ੍ਹੀਆਂ ਦੇ ਰਹੇ ਹਾਦਸਿਆਂ ਨੂੰ ਸੱਦਾ ਰੋਕ ਲੱਗਣ ਦੇ ਬਾਵਜੂਦ ਪੁਲਿਸ ਨਹੀਂ ਵਰਤਦੀ ਸਖ਼ਤੀ

ਲਾਂਬੜਾ, 25 ਸਤੰਬਰ (ਗੁਰਮੇਲ ਸਿੰਘ)-ਅਕਸਰ ਦੋ ਪਈਆ ਵਾਹਨ ਚਾਲਕਾਂ ਦੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਚਲਾਨ ਕੱਟਣ ਨੂੰ ਤਰਜੀਹ ਦੇਣ ਵਾਲੇ ਪੁਲਿਸ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਘੁੰਮਣ ਵਾਲੇ ਉਨ੍ਹਾਂ ਆਟੋ ਅਤੇ ਜਗਾੜੂ ਰੇੜ੍ਹੀਆਂ ਨੂੰ ਅਕਸਰ ਹੀ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਜਦ ਕਿ ਸਰਕਾਰ ਨੇ ਇਨ੍ਹਾਂ ਉੱਪਰ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ। ਪਰ ਫਿਰ ਵੀ ਇਹ ਆਮ ਹੀ ਸੜਕਾਂ ਉੱਪਰ ਦੌੜਦੀਆਂ ਨਜ਼ਰ ਆ ਰਹੀਆਂ ਹਨ ਜੋ ਕਿ ਸ਼ਰੇਆਮ ਨਿਯਮਾਂ ਦੀਆਂ ਉਲੰਘਣਾ ਕਰਦੇ ਹੋਏ ਵੱਧ ਤੋਂ ਵੱਧ ਸਵਾਰੀਆਂ ਬਿਠਾ ਕੇ ਜਿੱਥੇ ਆਪਣੀ ਜਾਨ ਜੋਖਮ ’ਚ ਪਾਉਂਦੇ ਹਨ ਉੱਥੇ ਹੀ ਉਕਤ ਆਟੋ ਚਾਲਕ ਛੋਟੇ ਜਿਹੇ ਲਾਲਚ ਪਿੱਛੇ ਵੱਧ ਤੋਂ ਵੱਧ ਸਵਾਰੀਆਂ ਬਿਠਾ ਕੇ ਉਨ੍ਹਾਂ ਦੀ ਜਾਨ ਨੂੰ ਖਤਰੇ ’ਚ ਪਾ ਦਿੰਦੇ ਹਨ, ਉਕਤ ਆਟੋ ’ਚ ਸਾਫ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਆਟੋ ਚਾਲਕ ਦਰਜਨ ਤੋਂ ਵੱਧ ਸਵਾਰੀਆਂ ਬਿਠਾ ਕੇ ਲਿਜਾ ਰਿਹਾ ਹੈ ਤੇ ਸਭ ਤੋਂ ਪਿੱਛੇ ਵਾਲੀ ਹਿੱਸੇ ’ਚ ਖੜ੍ਹੇ ਹੋਏ ਲੋਕ ਦਿਖਾਈ ਦੇ ਰਹੇ ਹਨ ।

ਅਜੀਤ ਡੈਸਕ 26-09-2026
ਲਾਂਬੜਾ, 25 ਸਤੰਬਰ (ਗੁਰਮੇਲ ਸਿੰਘ)-ਅਕਸਰ ਦੋ ਪਈਆ ਵਾਹਨ ਚਾਲਕਾਂ ਦੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਚਲਾਨ ਕੱਟਣ ਨੂੰ ਤਰਜੀਹ ਦੇਣ ਵਾਲੇ ਪੁਲਿਸ ਕਰਮਚਾਰੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਘੁੰਮਣ ਵਾਲੇ ਉਨ੍ਹਾਂ ਆਟੋ ਅਤੇ ਜਗਾੜੂ ਰੇੜ੍ਹੀਆਂ ਨੂੰ ਅਕਸਰ ਹੀ ਅਣਗੋਲਿਆ ਕਰ ਦਿੱਤਾ ਜਾਂਦਾ ਹੈ ਜਦ ਕਿ ਸਰਕਾਰ ਨੇ ਇਨ੍ਹਾਂ ਉੱਪਰ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ। ਪਰ ਫਿਰ ਵੀ ਇਹ ਆਮ ਹੀ ਸੜਕਾਂ ਉੱਪਰ ਦੌੜਦੀਆਂ ਨਜ਼ਰ ਆ ਰਹੀਆਂ ਹਨ ਜੋ ਕਿ ਸ਼ਰੇਆਮ ਨਿਯਮਾਂ ਦੀਆਂ ਉਲੰਘਣਾ ਕਰਦੇ ਹੋਏ ਵੱਧ ਤੋਂ ਵੱਧ ਸਵਾਰੀਆਂ ਬਿਠਾ ਕੇ ਜਿੱਥੇ ਆਪਣੀ ਜਾਨ ਜੋਖਮ ’ਚ ਪਾਉਂਦੇ ਹਨ ਉੱਥੇ ਹੀ ਉਕਤ ਆਟੋ ਚਾਲਕ ਛੋਟੇ ਜਿਹੇ ਲਾਲਚ ਪਿੱਛੇ ਵੱਧ ਤੋਂ ਵੱਧ ਸਵਾਰੀਆਂ ਬਿਠਾ ਕੇ ਉਨ੍ਹਾਂ ਦੀ ਜਾਨ ਨੂੰ ਖਤਰੇ ’ਚ ਪਾ ਦਿੰਦੇ ਹਨ, ਉਕਤ ਆਟੋ ’ਚ ਸਾਫ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਆਟੋ ਚਾਲਕ ਦਰਜਨ ਤੋਂ ਵੱਧ ਸਵਾਰੀਆਂ ਬਿਠਾ ਕੇ ਲਿਜਾ ਰਿਹਾ ਹੈ ਤੇ ਸਭ ਤੋਂ ਪਿੱਛੇ ਵਾਲੀ ਹਿੱਸੇ ’ਚ ਖੜ੍ਹੇ ਹੋਏ ਲੋਕ ਦਿਖਾਈ ਦੇ ਰਹੇ ਹਨ । ਇਸੇ ਤਰ੍ਹਾਂ ਜੁਗਾੜੂ ਰੇੜੀਆਂ ਵਾਲੇ ਵੀ ਸਮਰੱਥਾ ਤੋਂ ਵੱਧ ਸਾਮਾਨ ਲੱਦ ਕੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਕੀ ਪੁਲਿਸ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇਗਾ ਤਾਂ ਜੋ ਇਨ੍ਹਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਸੁਧਾਰਿਆ ਜਾ ਸਕੇ ਅਤੇ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਨ੍ਹਾਂ ਆਟੋ ਚਾਲਕਾਂ ਦੀ ਗਲਤੀ ਨਾਲ ਕਈ ਵਾਰ ਵੱਡੇ ਹਾਦਸੇ ਵੀ ਹੋ ਜਾਂਦੇ ਹਨ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਖਾਸ ਧਿਆਨ ਦਿੱਤਾ ਜਾਵੇ।
ਪਿਛਲੀ ਖ਼ਬਰ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਡਾ. ਚੱਬੇਵਾਲ ਵਲੋਂ ਫਗਵਾੜਾ ’ਚ ਘਰ-ਘਰ ਸੰਪਰਕ ਅਗਲੀ ਖ਼ਬਰ ਸੀ. ਟੀ. ਯੂਨੀਵਰਸਿਟੀ ਅਤੇ ਗਰਾਂਟ ਥਾਰਨਟਨ ਭਾਰਤ ਵਲੋਂ ਏ.ਆਈ.-ਐਮ. ਐਲ. ਲਈ ਰਣਨੀਤਕ ਸਾਂਝੇਦਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।