05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜੇ.ਡੀ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਮਹਿਤਪੁਰ, 4 ਸਤੰਬਰ (ਲਖਵਿੰਦਰ ਸਿੰਘ)-ਜੇ. ਡੀ ਸੈਂਟਰਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।

ਜੇ.ਡੀ. ਸੈਂਟਰਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਂਦੇ ਸਮੇਂ ਸਕੂਲ ਵਿਦਿਆਰਥੀ, ਸਕੂਲ ਸਟਾਫ਼ ਮੈਂਬਰ ਤੇ ਹੋਰ। ਤਸਵੀਰ:ਰੂਪਰਾ ਸਟੂਡੀਓ 05-09-2026
ਮਹਿਤਪੁਰ, 4 ਸਤੰਬਰ (ਲਖਵਿੰਦਰ ਸਿੰਘ)-ਜੇ.ਡੀ ਸੈਂਟਰਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਦੇ ਸੰਸਥਾਪਕ ਸਵ. ਸਰਦਾਰ ਰਵੀਪਾਲ ਸਿੰਘ ਦਾ ਸੁਪਨਾ ਸੀ ਕਿ ਸਕੂਲ ਵਿੱਚ ਹਰ ਧਰਮ ਨੂੰ ਤਰਜੀਹ ਦਿੱਤੀ ਜਾਵੇਗੀ। ਉਹਨਾਂ ਦੇ ਇਸ ਸੁਪਨੇ ਨੂੰ ਸੱਚ ਕਰਨ ਦੀ ਕੋਸ਼ਿਸ਼ ਸਕੂਲ ਦੇ ਮੌਜੂਦਾ ਚੇਅਰਮੈਨ ਸਰਦਾਰ ਸਿਮਰਜੀਤ ਸਿੰਘ ਮੋਮੀ ਅਤੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ।ਜਿਸ ਤਹਿਤ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਦੀਆਂ ਕੁਝ ਕਲਾਵਾਂ ਬਾਰੇ ਜਾਣੂ ਕਰਵਾਇਆ ਗਿਆ। ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਜਿਵੇਂ ਮਟਕੀ ਡੈਕੋਰੇਸ਼ਨ ਆਦਿ ਵਿੱਚ ਵੱਧ ਚੜ੍ਹ ਕੇ ਭਾਗ ਲਿਆ। ਇਸ ਮੌਕੇ ਵਿਦਿਆਰਥੀ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਕਿਰਦਾਰ ’ਚ ਬਹੁਤ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਪ੍ਰਿੰਸੀਪਲ ਮੈਡਮ ਰੰਜਨਾ ਰਾਏ ਨੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਨਵ-ਦਾਖ਼ਲ ਵਿਦਿਆਰਥਣਾਂ ਲਈ ‘ਸਖੀ-ਜੀ’ ਓਰੀਐਂਟੇਸ਼ਨ ਪ੍ਰੋਗਰਾਮ ਅਗਲੀ ਖ਼ਬਰ ਬਜੂਹਾ ਖੁਰਦ ਦੇ ਅਧਿਆਪਕ ਵਰਿੰਦਰਵੀਰ ਸਿੰਘ ਦੀ ਸਟੇਟ ਅਧਿਆਪਕ ਐਵਾਰਡ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।