ਬਜੂਹਾ ਖੁਰਦ ਦੇ ਅਧਿਆਪਕ ਵਰਿੰਦਰਵੀਰ ਸਿੰਘ ਦੀ ਸਟੇਟ ਅਧਿਆਪਕ ਐਵਾਰਡ ਲਈ ਚੋਣ
ਜੰਡਿਆਲਾ ਮੰਜਕੀ/ਨਕੋਦਰ, 4 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਗੁਰਵਿੰਦਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਬਜੂਹਾ ਖੁਰਦ ਦੇ ਅਧਿਆਪਕ ਵਰਿੰਦਰਵੀਰ ਸਿੰਘ ਦੀ ਸਟੇਟ ਅਧਿਆਪਕ ਐਵਾਰਡ ਲਈ ਚੋਣ ਹੋਣ ਕਾਰਨ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਮੁਹਾਲੀ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ।
ਜੰਡਿਆਲਾ ਮੰਜਕੀ/ਨਕੋਦਰ, 4 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਗੁਰਵਿੰਦਰ ਸਿੰਘ) ਸਰਕਾਰੀ ਪ੍ਰਾਇਮਰੀ ਸਕੂਲ ਬਜੂਹਾ ਖੁਰਦ ਦੇ ਅਧਿਆਪਕ ਵਰਿੰਦਰਵੀਰ ਸਿੰਘ ਦੀ ਸਟੇਟ ਅਧਿਆਪਕ ਐਵਾਰਡ ਲਈ ਚੋਣ ਹੋਣ ਕਾਰਨ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ ਮੁਹਾਲੀ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਵਰਿੰਦਰਵੀਰ ਹੁਰਾਂ ਸੰਪਰਕ ਕਰਨ ’ਤੇ ਦੱਸਿਆ ਕਿ ਉਹ 2001 ਤੋਂ ਉਪਰੋਕਤ ਸਕੂਲ ਵਿੱਚ ਹੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਸਕੂਲ ਦੀ ਬਿਹਤਰੀ ਲਈ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਜ਼ਿਕਰਯੋਗ ਕੰਮ ਕੀਤੇ ਹਨ। ਉਹ ਜਿੱਥੇ ਲੰਬਾ ਸਮਾਂ ਜਿਲਾ ਕੋਆਰਡੀਨੇਟਰ ਰਹੇ ਉੱਥੇ ਉਹ ਚਿਲਡਰਨ ਅਤੇ ਯੰਗ ਵੈਲਫੇਅਰ ਆਰਗੇਨਾਈਜੇਸ਼ਨ ਨਾਲ ਜੁੜ ਕੇ ਵੀ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਦੇ ਰਹੇ ਹਨ।