ਬਿੱਲੀ ਬੜੈਚ ਅਕੈਡਮੀ ’ਚ ਕਰਵਾ ਚੌਥ ਦੇ ਤਿਉਹਾਰ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ
ਮਲਸੀਆਂ, 29 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ (ਸੈਦਰਾਣਾ ਸਾਹਿਬ) ਵਿਖੇ ਅਕੈਡਮੀ ਦੇ ਚੇਅਰਮੈਨ ਬਾਬਾ ਗੁਰਮੇਜ ਸਿੰਘ ਤੇ ਪ੍ਰਿੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾ ਚੌਥ ਦੇ ਤਿਉਹਾਰ ਸੰਬੰਧੀ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜੋਰਾਵਰ ਸਿੰਘ ਹਾਊਸ ਤੇ ਬਾਬਾ ਫਤਿਹ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।
ਅਜੀਤ ਡੈਸਕ
30-10-2026