18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਮੁਫ਼ਤ ਅੱਖਾਂ ਦਾ ਕੈਂਪ

ਕਰਤਾਰਪੁਰ, 17 ਅਗਸਤ (ਜਨਕ ਰਾਜ ਗਿੱਲ) - ਸਥਾਨਕ ਮੁਹੱਲਾ ਆਰੀਆ ਨਗਰ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਥਿੰਦ ਆਈ ਹਸਪਤਾਲ ਵਲੋਂ ਮੁਫਤ ਅੱਖਾਂ ਦੇ ਕੈਂਪ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਦੀ ਦੇਖ ਰੇਖ ਲਗਾਇਆ ਗਿਆ, ਕੈਂਪ ਦਾ ਰਸਮੀ ਉਦਘਾਟਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਚੇਅਰਮੈਨ ਐੱਸ. ਸੀ ਵਿੰਗ ਅਰਵਿੰਦ ਢੰਡਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ।

ਅਜੀਤ ਡੈਸਕ 18-08-2026
ਕਰਤਾਰਪੁਰ, 17 ਅਗਸਤ (ਜਨਕ ਰਾਜ ਗਿੱਲ) - ਸਥਾਨਕ ਮੁਹੱਲਾ ਆਰੀਆ ਨਗਰ ਵਿਖੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਥਿੰਦ ਆਈ ਹਸਪਤਾਲ ਵਲੋਂ ਮੁਫਤ ਅੱਖਾਂ ਦੇ ਕੈਂਪ ਮੰਦਰ ਕਮੇਟੀ ਦੇ ਪ੍ਰਧਾਨ ਨਰਿੰਦਰ ਪਾਲ ਦੀ ਦੇਖ ਰੇਖ ਲਗਾਇਆ ਗਿਆ, ਕੈਂਪ ਦਾ ਰਸਮੀ ਉਦਘਾਟਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਚੇਅਰਮੈਨ ਐੱਸ.ਸੀ ਵਿੰਗ ਅਰਵਿੰਦ ਢੰਡਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਜਰੂਰਤ ਮੰਦ ਲੋਕਾਂ ਦੀਆਂ ਅੱਖਾਂ ਦੀ ਜਾਂਚ ਕਰਨ ਆਏ ਥਿੰਦ ਆਈ ਕੇਅਰ ਦੇ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਚੇਅਰਮੈਨ ਅਰਵਿੰਦ ਢੰਡਾ, ਪ੍ਰਧਾਨ ਨਰਿੰਦਰ ਪਾਲ, ਰਾਮੇਸ਼ ਕਲੇਰ,ਕਾਰਜ ਸਾਧਕ ਅਫਸਰ ਰਾਮਜੀਤ ਸਲਹਣ ਵਲੋਂ ਕੀਤਾ ਗਿਆ ਅਤੇ ਮੌਕੇ ’ਤੇ ਮੌਜੂਦ ਕਾਂਗਰਸੀ ਆਗੂਆਂ ’ਚ ਉਪ ਚੇਅਰਮੈਨ ਜਲੰਧਰ ਹੀਰਾ ਲਾਲ ਖੋਸਲਾ, ਸੰਸਾਰ ਚੰਦ, ਸ਼ਹਿਰੀ ਉਪ ਪ੍ਰਧਾਨ ਸ਼ਕਤੀ ਕੁਮਾਰ,ਉਪ ਪ੍ਰਧਾਨ ਰਾਜੀਵ ਢੰਡਾ ,ਉਪ ਚੇਅਰਮੈਨ ਅੰਜੂ ਵਿਸ਼ਿਸ਼ਟ,ਸਕੱਤਰ ਸਰਬਜੀਤ ਬਾਵਾ,ਸਕੱਤਰ ਵਿਨੋਦ ਕੁਮਾਰ ਪ੍ਰਵੀਨ ਪਾਲ ਆਦਿ ਵਲੋਂ ਆਪੋ ਆਪਣੀ ਸੇਵਾ ਵੀ ਨਿਭਾਈ।
ਪਿਛਲੀ ਖ਼ਬਰ ਪਿੰਡ ਬਾਊਪੁਰ ਖ਼ੁਰਦ ਵਿਖੇ ਲਗਾਏ ਖੂਨਦਾਨ ਕੈਂਪ ਦੌਰਾਨ 21 ਯੂਨਿਟ ਖੂਨ ਇਕੱਤਰ ਅਗਲੀ ਖ਼ਬਰ ਪਿੰਡ ਸੰਗ ਢੇਸੀਆਂ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।