20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ਼ਿਵ ਜੋਤੀ ਪਬਲਿਕ ਸਕੂਲ ਨੇ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਆਜ਼ਾਦੀ ਦਿਵਸ

ਜਲੰਧਰ, 17 ਅਗਸਤ (ਅ. ਬ.)

ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਅ.ਬ.)- ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਣ ਸੈਲੀ ਦੀ ਅਗਵਾਈ ਹੇਠ ਸਕੂਲ ਵਿਚ 80ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਸਮਾਰੋਹ ਵਿੱਚ ਵਿੰਗ ਕਮਾਂਡਰ ਜਸਮੀਤ ਸਿੰਘ ਸੂਡਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. (ਸ਼੍ਰੀਮਤੀ) ਉਸ਼ਾ ਕਪੂਰ (ਚੇਅਰਪਰਸਨ, ਲੋਕਲ ਐਡਵਾਈਜ਼ਰੀ ਕਮੇਟੀ, ਪ੍ਰੋ. ਸੋਮਨਾਥ ਸ਼ਰਮਾ (ਮੈਂਬਰ, ਮੈਨੇਜਿੰਗ ਕਮੇਟੀ), ਸ਼੍ਰੀ ਆਰ.ਆਰ.ਪੀ. ਸ਼ਾਰਦਾ ਜੀ (ਟਰੱਸਟੀ), ਸ਼੍ਰੀ ਬੀ.ਬੀ. ਜੋਤੀ ਜੀ (ਟਰੱਸਟੀ), ਡਾ. ਅਨਿਲ ਜੋਤੀ (ਟਰੱਸਟੀ), ਸ਼੍ਰੀ ਵਿਨੋਦ ਅਗਰਵਾਲ (ਮੈਂਬਰ, ਮੈਨੇਜਿੰਗ ਕਮੇਟੀ), ਸ਼੍ਰੀ ਮਨੀਸ਼ ਵਰਮਾ (ਮਾਪੇ ਪ੍ਰਤੀਨਿਧੀ) ਅਤੇ ਸਟੂਡੈਂਟਸ ਕੌਂਸਲ ਦੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ‘ਦੁਰਗਾ ਦੁਆਰ’ ’ਤੇ ਸਾਰੇ ਮਾਣਯੋਗ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਤਿਰੰਗੇ ਨੂੰ ਸਲਾਮੀ ਦਿੰਦਿਆਂ ਝੰਡਾ ਲਹਿਰਾਇਆ ਗਿਆ। ਰਾਸ਼ਟਰੀ ਗੀਤ ਅਤੇ ਸਕੂਲ ਗੀਤ ‘ਅਸੀਂ ਹੋਵਾਂਗੇ ਕਾਮਯਾਬ’ ਗਾ ਕੇ ਵਿਦਿਆਰਥੀਆਂ ਨੇ ਦੇਸ਼-ਪ੍ਰੇਮ ਦੀ ਭਾਵਨਾ ਪ੍ਰਗਟ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਣ ਸੈਲੀ ਨੇ ਮੁੱਖ ਮਹਿਮਾਨ ਵਿੰਗ ਕਮਾਂਡਰ ਜਸਮੀਤ ਸਿੰਘ ਸੂਡਾਨ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। • ਡਾ. ਵਿਦੁਰ ਜੋਤੀ, ਚੇਅਰਮੈਨ ਟਰੱਸਟ, ਡਾ. ਸੁਵਿਕ੍ਰਮ ਜੋਤੀ, ਚੇਅਰਮੈਨ-ਕਮ-ਮੈਨੇਜਰ, ਮੈਨੇਜਿੰਗ ਕਮੇਟੀ; ਜਨਰਲ ਸਕੱਤਰ ਟਰੱਸਟ, ਉਪ-ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਅਤੇ ਸਹਾਇਕ ਉਪ-ਪ੍ਰਿੰਸੀਪਲ ਸ਼੍ਰੀਮਤੀ ਮਮਤਾ ਅਰੋੜਾ ਨੇ ਵੀ ਆਪਣੇ ਸੰਦੇਸ਼ ਵਿਚ ਸਾਰਿਆਂ ਨੂੰ 80ਵੇਂ ਆਜ਼ਾਦੀ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਤਿੰਨ ਡੇਵੀਏਟ ਪ੍ਰੋਫ਼ੈਸਰਾਂ ਨੂੰ ਖੋਜ ਲਈ ਮਿਲਿਆ ਪੇਟੈਂਟ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਸੀਨੀਅਰ ਪੱਤਰਕਾਰ ਅਤੇ ਲੇਖਕ ਮੇਹਰ ਮਲਿਕ ਦਾ ਸਟੇਟ ਐਵਾਰਡ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।