19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨੋ - ਐਂਟਰੀ ਜ਼ੋਨ ਵਿਚ ਭਾਰੀ ਵਾਹਨਾਂ , ਬੱਸਾਂ ਲਈ ਸਖ਼ਤ ਹੁਕਮ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਨੇ ਸੀ . ਪੀ . ਨੂੰ ਦਿੱਤਾ ਮੰਗ ਪੱਤਰ

ਜਲੰਧਰ, 17 ਅਗਸਤ (ਸ਼ਿਵ ) -ਕੁਝ ਦਿਨ ਪਹਿਲਾਂ ਇਕ ਨਿੱਜੀ ਬੱਸ ਦੀ ਲਪੇਟ ਵਿੱਚ ਆ ਕੇ ਜ਼ੋਮੈਟੋ ਡਿਲਿਵਰੀ ਬੋਏ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਮੰਡਲ ਪ੍ਰਧਾਨਾਂ ਨੇ ਜਲੰਧਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿੱਚ ਗੰਭੀਰ ਕਾਰਵਾਈ ਕਰਨ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਉੱਤਰੀ ਵਿਧਾਨ ਸਭਾ ਇੰਚਾਰਜ ਕੇ.

ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਸ਼ਿਵ ) -ਕੁਝ ਦਿਨ ਪਹਿਲਾਂ ਇਕ ਨਿੱਜੀ ਬੱਸ ਦੀ ਲਪੇਟ ਵਿੱਚ ਆ ਕੇ ਜ਼ੋਮੈਟੋ ਡਿਲਿਵਰੀ ਬੋਏ ਦੀ ਹੋਈ ਦਰਦਨਾਕ ਮੌਤ ਦੇ ਮਾਮਲੇ ਨੂੰ ਲੈ ਕੇ ਅੱਜ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਮੰਡਲ ਪ੍ਰਧਾਨਾਂ ਨੇ ਜਲੰਧਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਵਿੱਚ ਗੰਭੀਰ ਕਾਰਵਾਈ ਕਰਨ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਹੋਰ ਸੁਰੱਖਿਅਤ ਬਣਾਉਣ ਦੀ ਮੰਗ ਕੀਤੀ। ਇਸ ਮੌਕੇ ਉੱਤਰੀ ਵਿਧਾਨ ਸਭਾ ਇੰਚਾਰਜ ਕੇ. ਡੀ. ਭੰਡਾਰੀ, ਕੌਂਸਲਰ ਗੁਰਦੀਪ ਫੌਜੀ, ਕੌਂਸਲਰ ਰਵੀ ਕੁਮਾਰ ਸਮੇਤ ਭਾਜਪਾ ਦੇ ਮੰਡਲ ਪ੍ਰਧਾਨ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਭਾਜਪਾ ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਆਮ ਲੋਕਾਂ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ। ਨੋ-ਐਂਟਰੀ ਜ਼ੋਨਾਂ ਵਿੱਚ ਹੈਵੀ ਵਾਹਨਾਂ, ਟਰੱਕਾਂ, ਬੱਸਾਂ ਅਤੇ ਹੋਰ ਕਮਰਸ਼ੀਅਲ ਟਰਾਂਸਪੋਰਟ ਵਾਹਨਾਂ ਦੀ ਐਂਟਰੀ ਅਤੇ ਆਵਾਜਾਈ ’ਤੇ ਸਖ਼ਤੀ ਨਾਲ ਰੋਕ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਕਮਰਸ਼ੀਅਲ ਬੱਸਾਂ ਦੀ ਆਵਾਜਾਈ ਸਬੰਧੀ ਸੰਬੰਧਤ ਵਿਭਾਗ ਵੱਲੋਂ ਸਪੱਸ਼ਟ ਅਤੇ ਅਧਿਕਾਰਕ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਵਿੱਚ ਬੱਸਾਂ ਦੇ ਨਿਰਧਾਰਤ ਰੂਟ, ਨੋ-ਐਂਟਰੀ ਜ਼ੋਨ, ਸਮਾਂ ਸੀਮਾ ਅਤੇ ਟਰੈਫਿਕ ਨਿਯਮਾਂ ਦਾ ਸਪੱਸ਼ਟ ਜ਼ਿਕਰ ਹੋਵੇ। ਇਸ ਦੌਰਾਨ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਭਾਜਪਾ ਆਗੂਆਂ ਨੂੰ ਦੱਸਿਆ ਕਿ ਨੋ-ਐਂਟਰੀ ਜ਼ੋਨ ਦੇ ਨਿਯਮ ਇਸ ਵੇਲੇ ਟਰੱਕਾਂ ਸਮੇਤ ਹੋਰ ਹੈਵੀ ਵਾਹਨਾਂ ਲਈ ਹਨ, ਪਰ ਕਮਰਸ਼ੀਅਲ ਬੱਸਾਂ ਲਈ ਕੋਈ ਸਪੱਸ਼ਟ ਨੋ-ਐਂਟਰੀ ਗਾਈਡਲਾਈਨ ਮੌਜੂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਤੁਰੰਤ ਡਿਪਟੀ ਕਮਿਸ਼ਨਰ, ਨਗਰ ਨਿਗਮ ਅਤੇ ਹੋਰ ਸੰਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਜਲਦੀ ਹੀ ਨਵੇਂ ਨਿਯਮ ਤਿਆਰ ਕਰਕੇ ਲਾਗੂ ਕਰ ਦਿੱਤੇ ਜਾਣਗੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਮਨੀਸ਼ ਵਿਜ, ਭਗਵੰਤ ਪ੍ਰਭਾਕਰ, ਹਨੀ ਕੰਬੋਜ, ਕ੍ਰਿਸ਼ਨ ਦੇਵ ਭੰਡਾਰੀ, ਮੰਡਲ ਪ੍ਰਧਾਨ ਆਰ. ਕੇ. ਮਲਹੋਤਰਾ, ਕੁਲਵੰਤ ਸ਼ਰਮਾ, ਆਸ਼ੀਸ਼ ਸਹਿਗਲ, ਗੁਰਪ੍ਰੀਤ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ 29 ਨੂੰ ਸਵੇਰੇ 8 ਵਜੇ ਚੋਣ ਪ੍ਰਚਾਰ ਬੰਦ-30 ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ ਅਗਲੀ ਖ਼ਬਰ ਨੀਵੇਂ ਮੈਨਹੋਲ ਬਣੇ ਜਾਨਲੇਵਾ , ਲਾਡੋਵਾਲੀ ਰੋਡ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।