19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰੌਣਕਾਂ ਵਾਲੀ ਤੀਜ - ਸੀਜ਼ਨ -3 ਨੇ ਸਜਾਏ ‘ ਪੰਜਾਬੀ ਸੱਭਿਆਚਾਰ ਦੇ ਰੰਗ ’

ਜਲੰਧਰ, 17 ਅਗਸਤ (ਐੱਮ. ਐੱਸ.

ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ) - ਰਸਨੀਤ ਕੌਰ ਅਤੇ ਸੰਨੀ ਰੰਧਾਵਾ ਵਲੋਂ ‘ਰੌਣਕਾਂ ਵਾਲੀ ਤੀਜ - ਸੀਜ਼ਨ-3 ਦਾ ਸ਼ਾਨਦਾਰ ਸਮਾਗਮ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰ, ਤੀਜ ਦੇ ਰਿਵਾਇਤੀ ਰੰਗਾਂ, ਲੋਕ ਨਾਚ, ਸੰਗੀਤ ਅਤੇ ਮਨੋਰੰਜਨ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਮਹਿਮਾਨਾਂ ਅਤੇ ਦਰਸ਼ਕਾਂ ਨੇ ਸ਼ਿਰਕਤ ਕਰਕੇ ਤੀਜ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੇ ਮਾਣਯੋਗ ਮਹਿਮਾਨਾਂ ’ਚ ਜਸਪ੍ਰੀਤ ਬੁੱਧੀਰਾਜਾ, ਹਰਪ੍ਰੀਤ ਚੀਮਾ, ਸੋਨੀਆ ਵਿਰਦੀ, ਰਵਿੰਦਰ ਕੌਰ, ਵਕੀਲ, ਕਲਾਕਾਰ ਅਤੇ ਮਾਡਲ; ਸੀਮਾ ਸੋਨੀ, ਰਾਏ ਜੁਝਾਰ, ਨੈਂਸੀ ਹੋਰਾਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਪ੍ਰਸਿੱਧ ਗਾਇਕ ਰਾਏ ਜੁਝਾਰ ਦੀ ਸ਼ਾਨਦਾਰ ਗਾਇਕੀ ਰਹੀ। ਉਨ੍ਹਾਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਤੀਜ ਦੇ ਵਿਸ਼ੇਸ਼ ਮੁਕਾਬਲੇ ਲਈ ਅਰਸ਼ੀਆ ਅਰੋੜਾ, ਸੀਰਤ ਚਾਵਲਾ, ਨੇਹਾ ਅਰੋੜਾ, ਕਾਜਲ ਰਾਣਾ, ਜਸਲੀਨ ਕੌਰ, ਵਰਤਿਕਾ ਮਦਾਨ, ਸੁਕ੍ਰਿਤੀ ਸ਼ਰਮਾ ਅਤੇ ਨੈਂਸੀ ਨਾਜ਼ੀਆ ਨੇ ਜੱਜਾਂ ਵਜੋਂ ਆਪਣੀ ਭੂਮਿਕਾ ਨਿਭਾਈ। ਸਮਾਗਮ ਦੌਰਾਨ ਵਿਸ਼ੇਸ਼ ਨਾਚ ਪੇਸ਼ਕਾਰੀਆਂ, ਈ-ਖੇਡਾਂ, ਤੰਬੋਲਾ, ਢੋਲ ਅਤੇ ਡੀਜੇ ਦੀ ਧਮਾਲ ਨੇ ਹਾਜ਼ਰੀਨ ਨੂੰ ਖੂਬ ਮਨੋਰੰਜਨ ਪ੍ਰਦਾਨ ਕੀਤਾ। ਪੰਜਾਬੀ ਪਹਿਰਾਵਿਆਂ, ਗਿੱਧੇ, ਨਾਚ-ਗਾਣੇ ਅਤੇ ਤੀਜ ਦੇ ਰਵਾਇਤੀ ਰੰਗਾਂ ਨੇ ਪੂਰੇ ਸਮਾਗਮ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ। ਹਾਸਿਆਂ, ਖੁਸ਼ੀਆਂ, ਸੰਗੀਤ ਅਤੇ ਯਾਦਗਾਰ ਪਲਾਂ ਨਾਲ ਭਰਿਆ ਇਹ ਸਮਾਗਮ ਹਾਜ਼ਰੀਨ ਦੇ ਦਿਲਾਂ ’ਚ ਇਕ ਖੂਬਸੂਰਤ ਯਾਦ ਬਣ ਕੇ ਰਹਿ ਗਿਆ।
ਪਿਛਲੀ ਖ਼ਬਰ ਨੀਵੇਂ ਮੈਨਹੋਲ ਬਣੇ ਜਾਨਲੇਵਾ , ਲਾਡੋਵਾਲੀ ਰੋਡ ... ਅਗਲੀ ਖ਼ਬਰ ਯੂਨਾਈਟਿਡ ਕਵੀਨ ਵੈਲਫੇਅਰ ਸੁਸਾਇਟੀ ਵਲੋਂ ਮਨਾਇਆ ਤੀਜ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।