19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੋਡਲ ਰੋਡ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਜਲੰਧਰ, 17 ਅਗਸਤ (ਸ਼ਿਵ)-ਸਾਉਣ ਦੇ ਪਵਿੱਤਰ ਮਹੀਨੇ ਦੇ ਮੌਕੇ ’ਤੇ ਸੋਡਲ ਰੋਡ ਸਥਿਤ ਇੱਕ ਨਿੱਜੀ ਹੋਟਲ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਪ੍ਰਵੀਨ ਕੁਮਾਰੀ ਸ਼ਰਮਾ ਨੇ ਦਿੱਤੀ।

ਅਜੀਤ ਡੈਸਕ 18-08-2026
ਜਲੰਧਰ, 17 ਅਗਸਤ (ਸ਼ਿਵ)-ਸਾਉਣ ਦੇ ਪਵਿੱਤਰ ਮਹੀਨੇ ਦੇ ਮੌਕੇ ’ਤੇ ਸੋਡਲ ਰੋਡ ਸਥਿਤ ਇੱਕ ਨਿੱਜੀ ਹੋਟਲ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਪ੍ਰਵੀਨ ਕੁਮਾਰੀ ਸ਼ਰਮਾ ਨੇ ਦਿੱਤੀ। ਪ੍ਰੋਗਰਾਮ ਵਿਚ ਹਲਕਾ ਵੈਸਟ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਵਾਰਡ ਨੰਬਰ 61 ਦੀ ਕੌਂਸਲਰ ਮਧੂ ਬਾਲਾ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਆਯੋਜਕਾਂ ਵੱਲੋਂ ਸੁਰਿੰਦਰ ਕੌਰ ਅਤੇ ਮਧੂ ਬਾਲਾ ਸ਼ਰਮਾ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਤੀਆਂ ਦੇ ਇਸ ਸਮਾਗਮ ਦੌਰਾਨ ਪੰਜਾਬੀ ਲੋਕ-ਬੋਲੀਆਂ, ਗਿੱਧਾ, ਭੰਗੜਾ ਅਤੇ ਪੰਜਾਬੀ ਗੀਤਾਂ ਦੀਆਂ ਪੇਸ਼ਕਾਰੀਆਂ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਰੰਗੀਨ ਬਣਾ ਦਿੱਤਾ । ਇਸ ਮੌਕੇ ਪ੍ਰਵੀਨ ਕੁਮਾਰੀ ਸ਼ਰਮਾ, ਨੀਲਮ, ਰਮਨਦੀਪ ਕੌਰ, ਅੰਜੂ, ਗਗਨਦੀਪ ਕੌਰ, ਨੂਰੀ, ਭਾਵਨਾ ਦੱਤਾ, ਸੁਸ਼ਮਾ ਅਤੇ ਸੀਮਾ ਦੱਤਾ ਸਮੇਤ ਹੋਰ ਮਹਿਲਾਵਾਂ ਨੇ ਵੀ ਪ੍ਰੋਗਰਾਮ ਵਿਚ ਭਾਗ ਲਿਆ।
ਪਿਛਲੀ ਖ਼ਬਰ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਐਸੋਸੀਏਸ਼ਨ ਵਲੋਂ ਆਜ਼ਾਦੀ ਦਿਵਸ ਮਨਾਇਆ - ਪੀ . ਐਸ . ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।