ਸ੍ਰੀ ਦੇਵੀ ਤਲਾਬ ਮੰਦਰ ਵਿਖੇ ਪੱਥਰਬਾਜ਼ੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ
ਚੁਗਿੱਟੀ/ ਜੰਡੂ ਸਿੰਘਾ, 9 ਅਗਸਤ ( ਨਰਿੰਦਰ ਲਾਗੂ) ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਕਥਿਤ ਅਪਵਿੱਤਰ ਅਤੇ ਪੱਥਰਬਾਜ਼ੀ ‘ਤੇ ਰੋਸ ਪ੍ਰਗਟ ਕਰਨ ਲਈ, ਛੋਟੀ ਅਯੁੱਧਿਆ ਦੇ ਸ੍ਰੀ ਰਾਮ ਮੰਦਿਰ, ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਇੱਕ ਬੈਠਕ ਕੀਤੀ ਗਈ। ਇਸ ਮੌਕੇ ਉਕਤ ਕਾਲੋਨੀ ਅਤੇ ਸ਼ਹਿਰ ਦੇ ਸਾਰੇ ਸੀਨੀਅਰ ਹਿੰਦੂ ਸਨਾਤਨੀਆਂ ਦੇ ਨਾਲ -ਨਾਲ ਵੱਖ -ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕਰਕੇ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹੋਏ ਚਿੰਤਾ ਪ੍ਰਗਟ ਕੀਤੀ ਗਈ।
ਬੈਠਕ ਦੌਰਾਨ ਗੱਲਬਾਤ ਕਰਦੇ ਹੋਏ ਵੱਖ -ਵੱਖ ਨੁਮਾਇੰਦੇ।
10-08-2026