10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪ੍ਰਦੀਪ ਭਾਟੀਆ ਨੂੰ ਪੰਜਾਬ ਭਾਜਪਾ ਆਈ . ਟੀ . ਦੇ ਸੀਨੀਅਰ ਸਹਿ - ਮੁਖੀ ਦੀ ਜ਼ਿੰਮੇਵਾਰੀ ਮਿਲੀ

ਜਲੰਧਰ, 9 ਅਗਸਤ (ਸ਼ਿਵ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ, ਸੰਗਠਨ ਮਹਾ ਮੰਤਰੀ ਸ੍ਰੀ ਸ਼੍ਰੀਨਿਵਾਸਲੁ ਅਤੇ ਸੂਬਾ ਆਈ. ਟੀ.

ਸਨਿਚਰਵਾਰ, 1 ਅਗਸਤ, 2026 10-08-2026
ਜਲੰਧਰ, 9 ਅਗਸਤ (ਸ਼ਿਵ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ, ਸੰਗਠਨ ਮਹਾ ਮੰਤਰੀ ਸ੍ਰੀ ਸ਼੍ਰੀਨਿਵਾਸਲੁ ਅਤੇ ਸੂਬਾ ਆਈ. ਟੀ. ਵਿਭਾਗ ਦੇ ਮੁੱਖ ਕਨਵੀਨਰ ਇੰਦਰਜੀਤ ਸਿੰਘ ਵਲੋਂ ਐਲਾਨੀਆਂ ਗਈਆਂ ਸੰਗਠਨਾਤਮਕ ਨਿਯੁਕਤੀਆਂ ਤਹਿਤ ਪਾਰਟੀ ਦੇ ਸੀਨੀਅਰ ਵਰਕਰ ਪ੍ਰਦੀਪ ਕੁਮਾਰ ਭਾਟੀਆ ਨੂੰ ਭਾਜਪਾ ਪੰਜਾਬ ਆਈ ਟੀ ਵਿਭਾਗ ਦਾ ਸੂਬਾ ਸੀਨੀਅਰ ਸਹਿ-ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦਾ ਆਈ.ਟੀ. ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਆਈ ਟੀ ਵਿਭਾਗ ਵੱਲੋਂ ਚਲਾਏ ਜਾ ਰਹੇ ‘ਸਰਲ’ ਅਤੇ ‘ਨਮੋ ਐਪ’ ਦੇ ਪੰਜਾਬ ਪੱਧਰੀ ਸੰਚਾਲਨ ਦੀ ਵਾਧੂ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਸੌਂਪੀ ਗਈ ਹੈ। ਇਨ੍ਹਾਂ ਜ਼ਿੰਮੇਵਾਰੀਆਂ ਤਹਿਤ ਪ੍ਰਦੀਪ ਕੁਮਾਰ ਭਾਟੀਆ ਸੂਬੇ ਭਰ ਵਿਚ ਪਾਰਟੀ ਦੇ ਆਈ ਟੀ ਢਾਂਚੇ ਨੂੰ ਮਜ਼ਬੂਤ ਕਰਨ, ਡਿਜੀਟਲ ਗਤੀਵਿਧੀਆਂ ਦਾ ਵਿਸਥਾਰ ਕਰਨ ਅਤੇ ‘ਸਰਲ’ ਤੇ ‘ਨਮੋ ਐਪ’ ਸਬੰਧੀ ਸੰਗਠਨਾਤਮਕ ਤਾਲਮੇਲ ਦਾ ਕੰਮ ਦੇਖਣਗੇ। ਭਾਜਪਾ ਦੇ ਕਈ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੇ ਪ੍ਰਦੀਪ ਕੁਮਾਰ ਭਾਟੀਆ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਪਿਛਲੀ ਖ਼ਬਰ ਚੱਢਾ ਬਰਾਦਰੀ ( ਰਜਿ .) ਦੀ ਵਿਸ਼ੇਸ਼ ਮੀਟਿੰਗ ’ ਚ ਪ੍ਰਧਾਨ ਵਿਪਨ ਚੱਢਾ ਵਲੋਂ ਕਾਰਜਕਾਰਨੀ ਦਾ ਗਠਨ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਮਹਿਲਾ ਵਕੀਲਾਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਖੇਡਾਂ, ਪੀਂਘ, ਮਹਿੰਦੀ ਦਾ ਬੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।