ਬਾਬਾ ਅਮਰ ਨਾਥ ਦੀ ਯਾਦ ’ ਚ ਚੁਗਿੱਟੀ ਵਿਖੇ ਕਰਵਾਇਆ ਸਾਲਾਨਾ ਸਮਾਗਮ
ਚੁਗਿੱਟੀ/ ਜੰਡੂਸਿੰਘਾ, 9 ਅਗਸਤ ( ਨਰਿੰਦਰ ਲਾਗੂ)- ਸਥਾਨਕ ਮੁਹੱਲਾ ਚੁਗਿੱਟੀ ‘ਚ ਸਥਿਤ ਬਾਬਾ ਅਮਰ ਨਾਥ ਦੇ ਅਸਥਾਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਬੰਧਕਾਂ ਵੱਲੋਂ ਸਾਲਾਨਾ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਵਿਧੀਪੂਰਵਕ ਬਾਬਾ ਅਮਰ ਨਾਥ ਤੇ ਭਗਵਾਨ ਸ਼ਿਵ ਜੀ ਦੀ ਹਾਜ਼ਰੀਨ ਵੱਲੋਂ ਪੂਜਾ ਅਰਚਨਾ ਕੀਤੀ ਗਈ ਤੇ ਭਜਨਾਂ ਦਾ ਗਾਇਨ ਕਰਕੇ ਮਹੌਲ ਨੂੰ ਭਗਤੀ ਰੰਗ ਨਾਲ ਭਰਪੂਰ ਕੀਤਾ ਗਿਆ।
ਅਜੀਤ ਡੈਸਕ
10-08-2026