16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਫਰੈਂਡਸ ਕਾਲੋਨੀ 'ਚ ਇਲੈਕਟ੍ਰੀਸ਼ਨ ਨੂੰ ਮੋਟਰਸਾਈਕਲ ਚੋਰ ਸਮਝ ਕੇ ਕੁੱਟਿਆ <br/>

ਮੋਟਰਸਾਈਕਲ ਚੋਰੀ ਦੇ ਸ਼ੱਕ 'ਚ ਫੜੇ ਗਏ ਇਲੈਕਟ੍ਰੀਸ਼ਨ ਨਾਲ ਕੁੱਟਮਾਰ ਕਰਦੇ ਨੌਜਵਾਨਾਂ ਦੀ ਤਸਵੀਰ | (ਸੱਜੇ) ਥਾਣੇ ਬਾਹਰ ਰੋਂਦਿਆਂ ਆਪਣੀ ਬੇਗੁਨਾਹੀ ਬਾਰੇ ਦੱਸਦਾ ਹੋਇਆ ਇਲੈਕਟਰੀਸ਼ਨ ਮਨੂੰ | <br/> 21-05-2026
ਮਕਸੂਦਾਂ, 20 ਮਈ (ਸੌਰਵ ਮਹਿਤਾ) - ਥਾਣਾ ਡਿਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਫਰੈਂਡਸ ਕਾਲੋਨੀ ਇਲਾਕੇ ਵਿੱਚ ਇੱਕ ਇਲੈਕਟ੍ਰੀਸ਼ਨ ਨੂੰ ਮੋਟਰਸਾਈਕਲ ਚੋਰ ਸਮਝ ਕੇ ਕੁਝ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬਾਅਦ ਵਿੱਚ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਵਿਅਕਤੀ ਨੂੰ ਫੜ ਕੇ ਮਾਰਿਆ ਗਿਆ ਸੀ, ਉਹ ਬੇਕਸੂਰ ਸੀ | ਜਾਣਕਾਰੀ ਮੁਤਾਬਿਕ ਮਨਦੀਪ ਕੁਮਾਰ ਉਰਫ਼ ਮਨੂ ਨਾਮਕ ਨੌਜਵਾਨ, ਜੋ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹੈ, ਬੁੱਧਵਾਰ ਸਵੇਰੇ ਫਰੈਂਡਸ ਕਾਲੋਨੀ ਵਿੱਚ ਏ.ਸੀ. ਠੀਕ ਕਰਨ ਲਈ ਗਿਆ ਹੋਇਆ ਸੀ¢ ਇਸ ਦੌਰਾਨ ਕਾਲੋਨੀ ਦੇ ਬਾਹਰ ਖੜ੍ਹੇ ਕੁਝ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ¢ ਉਨ੍ਹਾਂ ਦੇ ਨਾਲ ਇੱਕ ਔਰਤ ਵੀ ਮੌਜੂਦ ਸੀ | ਨੌਜਵਾਨਾਂ ਨੇ ਮਨੂ 'ਤੇ ਦਿਲਕੁਸ਼ਾ ਮਾਰਕੀਟ ਇਲਾਕੇ ਤੋਂ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ | ਮਨੂ ਵੱਲੋਂ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਗਿਆ ਕਿ ਉਹ ਚੋਰੀ ਨਾਲ ਕੋਈ ਸੰਬੰਧ ਨਹੀਂ ਰੱਖਦਾ ਤੇ ਇਲੈਕਟ੍ਰੀਸ਼ਨ ਦੀ ਦੁਕਾਨ ਚਲਾਉਂਦਾ ਹੈ ਪਰ ਇਸ ਦੇ ਬਾਵਜੂਦ ਕੁਝ ਨੌਜਵਾਨਾਂ ਨੇ ਉਸ ਨਾਲ ਧੱਕੇਸ਼ਾਹੀ ਕਰਨੀ ਸ਼ੁਰੂ ਕਰ ਦਿੱਤੀ | ਦੱਸਿਆ ਜਾ ਰਿਹਾ ਹੈ ਕਿ ਉਸਦੇ ਚਿਹਰੇ 'ਤੇ ਥੱਪੜ ਤੇ ਮੁੱਕੇ ਵੀ ਮਾਰੇ ਗਏ | ਮਨੂ ਲਗਾਤਾਰ ਆਪਣੀ ਸਫਾਈ ਦਿੰਦਾ ਰਿਹਾ ਪਰ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ | ਬਾਅਦ ਵਿੱਚ ਮਾਮਲਾ ਥਾਣਾ ਚਾਰ ਤੱਕ ਪਹੁੰਚਿਆ ਜਿੱਥੇ ਪੁਲਿਸ ਨੇ ਮੋਟਰਸਾਈਕਲ ਚੋਰੀ ਨਾਲ ਸੰਬੰਧਤ ਫੁਟੇਜ ਦੀ ਜਾਂਚ ਕੀਤੀ | ਫੁਟੇਜ ਦੇਖਣ ਉਪਰੰਤ ਸਪਸ਼ਟ ਹੋ ਗਿਆ ਕਿ ਮਨੂ ਦਾ ਚੋਰੀ ਦੀ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਛੱਡ ਦਿੱਤਾ | ਪੀੜਤ ਮਨੂ ਨੇ ਦੱਸਿਆ ਕਿ ਉਸਦੀ ਨਾ ਸਿਰਫ ਕੁੱਟਮਾਰ ਕੀਤੀ ਗਈ, ਸਗੋਂ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਜਿਸ ਕਾਰਨ ਉਸਦੀ ਕਾਫੀ ਬਦਨਾਮੀ ਹੋਈ | ਉਸਨੇ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 1 ਵਿੱਚ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ | ਉੱਧਰ ਥਾਣਾ 1 ਦੇ ਮੁਖੀ ਰਾਕੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਰੋਡਵੇਜ, ਪਨਬੱਸ, ਪੀ ਆਰ.ਟੀ.ਸੀ. ਕੰੰਟਰੈਕਟ ਵਰਕਰਜ ਯੂਨੀਅਨ ਪੰਜਾਬ ਵਲੋਂ ਬੱਸ ਸਟੈਂਡ ਵਿਖੇ ਰੋਸ ਪ੍ਰਦਰਸ਼ਨ <br... ਅਗਲੀ ਖ਼ਬਰ ਚੁਗਿੱਟੀ 'ਚ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਲੱਗੀ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।