22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੋ ਅਹੈੱਡ ਇੰਸਟੀਚਿਊਟ ਆਫ਼ ਸਕਸੈੱਸ ਦੇ 12ਵੀਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਅਜੀਤ ਡੈਸਕ 17-05-2026
ਸ਼ਾਹਕੋਟ, 16 ਮਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਗਾਂਧੀ ਚੌਕ ਵਿਚ ਸਥਿਤ ਗੋ ਅਹੈੱਡ ਇੰਸਟੀਚਿਊਟ ਆਫ਼ ਸਕਸੈੱਸ ਸ਼ਾਹਕੋਟ ਦਾ 12ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਹੀ ਸ਼ਾਨਦਾਰ ਰਿਹਾ | ਸੰਸਥਾ ਮੁਖੀ ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਵਿਦਿਆਰਥਣ ਰਵਨੀਤ ਕੌਰ ਨੇ 95.8 ਫ਼ੀਸਦੀ, ਸੁਰਵੀਨ ਕੌਰ ਨੇ 92.2 ਫ਼ੀਸਦੀ, ਤਰਨਪ੍ਰੀਤ ਸਿੰਘ (ਕਾਮਰਸ) ਨੇ 91.8 ਫ਼ੀਸਦੀ, ਖੁਸ਼ਦੀਪ ਸਿੰਘ (ਕਾਮਰਸ) ਨੇ 87.6 ਫ਼ੀਸਦੀ, ਨੇਹਾਦੀਪ ਕੌਰ (ਨਾਨ-ਮੈਡੀਕਲ) ਨੇ 82.6 ਫ਼ੀਸਦੀ, ਸਿਮਰਨ ਕੌਰ ਨੇ 81.6 ਫ਼ੀਸਦੀ, ਭਾਵਨੀ (ਕਾਮਰਸ) ਨੇ 80.6 ਫ਼ੀਸਦੀ, ਜੁਗਰਾਜ ਸਿੰਘ (ਕਾਮਰਸ) ਨੇ 78 ਫ਼ੀਸਦੀ, ਉਦੈ ਚੋਪੜਾ ਨੇ 76 ਫ਼ੀਸਦੀ, ਕਰਮਨਜੋਤ ਸਿੰਘ ਨੇ 75 ਫ਼ੀਸਦੀ, ਸਾਹਿਲਪ੍ਰੀਤ ਸਿੰਘ (ਨਾਨ-ਮੈਡੀਕਲ) ਨੇ 74.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਤੋਂ ਇਲਾਵਾ ਸੰਸਥਾ ਦੇ ਹੋਰ ਸਾਰੇ ਵਿਦਿਆਰਥੀਆਂ ਨੇ ਵੀ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਵਧੀਆ ਨਤੀਜਾ ਹਾਸਲ ਕੀਤਾ | ਸੰਸਥਾ ਮੁਖੀ ਬਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਅਧਿਆਪਕ ਪ੍ਰਭਜੀਤ ਸਿੰਘ, ਮੈਡਮ ਪ੍ਰਭਜੋਤ ਕੌਰ, ਦੀਵਾਸ਼ੂ ਚੌਧਰੀ, ਰਿਧੀਆ ਗੁਪਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪਿੰਡ ਖੋਜਕੀਪੁਰ ਵਿਖੇ ਸਾਈਾ ਬਾਬਾ ਫਕੀਰੇ ਸ਼ਾਹ ਦੀ ਯਾਦ ਵਿੱਚ ਸਾਲਾਨਾ ਛਿੰਝ ਜੋੜ ਮੇਲਾ 21 ਅਤੇ 22 ਮਈ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।