ਜਲੰਧਰ, 16 ਮਈ (ਜਤਿੰਦਰ ਪੰਮੀ)-ਜਨਗਣਨਾ ਦੀ ਡਿਊਟੀ ਲਈ 15 ਮਈ ਨੂੰ ਹਾਜ਼ਰ ਨਾ ਹੋਣ ਵਾਲੇ ਅਧਿਆਪਕਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਲਈ ਚਾਰਜ-ਕਮ ਤਹਿਸੀਲਦਾਰ-1 ਨੇ ਉਕਤ ਅਧਿਆਪਕਾਂ ਨੂੰ ਗਿ੍ਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ¢ ਇਨ੍ਹਾਂ ਹੁਕਮਾਂ ਦੀ ਕਾਪੀ ਡਿਪਟੀ ਕਮਿਸ਼ਨਰ, ਐਸਡੀਐਮ-1 ਤੇ ਪੁਲਿਸ ਕਮਿਸ਼ਨਰ ਨੂੰ ਵੀ ਭੇਜੀ ਗਈ ਹੈ¢ ਤਹਿਸੀਲਦਾਰ ਵੱਲੋਂ ਜਾਰੀ ਫਰਮਾਨ ਵਿੱਚ ਪੁਲਿਸ ਨੂੰ ਲਿਖਤੀ ਤÏਰ 'ਤੇ ਕਿਹਾ ਗਿਆ ਹੈ ਕਿ ਜੋ ਅਧਿਆਪਕ ਡਿਊਟੀ ਨਹੀਂ ਕਰਨਾ ਚਾਹੁੰਦੇ ਜਾਂ ਟ੍ਰੇਨਿੰਗ ਤੋਂ ਬਾਅਦ ਡਿਊਟੀ 'ਤੇ ਨਹੀਂ ਆ ਰਹੇ, ਉਨ੍ਹਾਂ ਨੂੰ ਫੜ ਕੇ ਡਿਊਟੀ 'ਤੇ ਲਿਆਂਦਾ ਜਾਵੇ¢ਇਨ੍ਹਾਂ ਹੁਕਮਾਂ ਵਾਲਾ ਇਹ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨੂੰ ਲਿਖਿਆ ਗਿਆ ਹੈ¢ ਜਨਗਣਨਾ ਲਈ ਜਿੱਥੇ ਇੱਕ ਪਾਸੇ ਸਕੂਲਾਂ ਵਿੱਚ ਟੀਮਾਂ ਭੇਜ ਕੇ ਅਧਿਆਪਕਾਂ ਨੂੰ ਡਿਊਟੀ 'ਤੇ ਆਉਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ, ਉੱਥੇ ਹੀ ਪੁਲਿਸ ਨੂੰ ਇਹ ਲਿਖਤੀ ਹੁਕਮ ਵੀ ਦਿੱਤੇ ਗਏ ਹਨ ਕਿ ਅਧਿਆਪਕਾਂ ਨੂੰ ਫੜ ਕੇ ਤਹਿਸੀਲਦਾਰ ਦੇ ਦਫ਼ਤਰ ਵਿੱਚ ਪੇਸ਼ ਕੀਤਾ ਜਾਵੇ¢ ਉਕਤ ਅਧਿਕਾਰੀ ਵਲੋਂ 25 ਦੇ ਕਰੀਬ ਪੁਰਸ਼ ਤੇ ਮਹਿਲਾ ਅਧਿਆਪਕਾਂ ਦੇ ਨਾਮ ਅਤੇ ਫੋਨ ਨੰਬਰਾਂ ਸਮੇਤ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਫੜ ਕੇ ਲਿਆਂਦਾ ਜਾਵੇ¢ ਤਹਿਸੀਲਦਾਰ ਦੀ ਇਸ ਚਿੱਠੀ ਤੋਂ ਬਾਅਦ ਅਧਿਆਪਕਾਂ ਵਿੱਚ ਕਾਫ਼ੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ¢ ਕਈ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਅਧਿਆਪਕ ਹਨ, ਕੋਈ ਅਪਰਾਧੀ ਨਹੀਂ¢