18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਆਈਵੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ 'ਚ ਲਹਿਰਾਇਆ ਸਫ਼ਲਤਾ ਦਾ ਝੰਡਾ <br/>

ਅਜੀਤ ਡੈਸਕ 17-05-2026
ਜਲੰਧਰ, 16 ਮਈ (ਪਵਨ ਖਰਬੰਦਾ)-ਆਈਵੀ ਵਰਲਡ ਸਕੂਲ ਨੇ ਸੀਬੀਐਸਈ ਬਾਰ੍ਹਵੀਂ ਜਮਾਤ ਬੋਰਡ ਪ੍ਰੀਖਿਆ 'ਚ ਸ਼ਾਨਦਾਰ ਨਤੀਜੇ ਦਰਜ ਕਰਕੇ ਅਕਾਦਮਿਕ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ | ਵਿਦਿਆਰਥੀਆਂ ਦੇ ਉਤਕਿ੍ਸ਼ਟ ਪ੍ਰਦਰਸ਼ਨ ਨੇ ਨਾ ਕੇਵਲ ਸਕੂਲ ਦਾ ਮਾਣ ਵਧਾਇਆ, ਸਗੋਂ ਮਾਪਿਆਂ ਅਤੇ ਅਧਿਆਪਕਾਂ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੇ ਸ਼ਾਨਦਾਰ ਨਤੀਜਿਆਂ ਵਿੱਚ ਸਭ ਤੋਂ ਚਮਕਦਾਰ ਨਾਮ ਜਿਗਿਆਸਾ ਗੁਪਤਾ ਦਾ ਰਿਹਾ, ਜਿਸਨੇ 98.2% ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਸਿਰਮੌਰ ਸਥਾਨ ਹਾਸਲ ਕੀਤਾ | ਉਸਦੀ ਇਹ ਉਪਲਬਧੀ ਹੋਰ ਵੀ ਵਿਸ਼ੇਸ਼ ਇਸ ਲਈ ਬਣ ਗਈ ਕਿਉਂਕਿ ਉਸਨੇ ਅੰਗਰੇਜ਼ੀ, ਪੇਂਟਿੰਗ ਅਤੇ ਬਿਜ਼ਨਸ ਸਟੱਡੀਜ਼ ਵਿੱਚ ਪੂਰੇ ਅੰਕ ਹਾਸਲ ਕੀਤੇ | ਸ਼ਾਨਦਾਰ ਨਤੀਜਿਆਂ ਦੀ ਲੜੀ ਨੂੰ ਜਾਰੀ ਰੱਖਦਿਆਂ ਆਈਵੀ ਵਰਲਡ ਸਕੂਲ ਦੇ 11% ਵਿਦਿਆਰਥੀਆਂ ਨੇ 95% ਤੋਂ ਵੱਧ ਅਤੇ 26% ਨੇ 90% ਤੋਂ ਉੱਪਰ ਅੰਕ ਹਾਸਲ ਕਰਕੇ ਅਕਾਦਮਿਕ ਉੱਤਮਤਾ ਦੀ ਨਵੀਂ ਮਿਸਾਲ ਪੇਸ਼ ਕੀਤੀ | ਅਨੰਨਿਆ ਨੇ 96.4% ਨਾਲ ਵਿਸ਼ੇਸ਼ ਪ੍ਰਦਰਸ਼ਨ ਕੀਤਾ, ਜਦਕਿ ਆਇਤ ਸਲੀਮ ਅਤੇ ਗੁਰਲੀਨ ਕੌਰ ਨੇ 96.2% ਅੰਕ ਪ੍ਰਾਪਤ ਕੀਤੇ | ਹਰਗੁਣਜੋਤ ਕੌਰ, ਹਰਮੇਹਰ ਕੌਰ ਅਤੇ ਜਸਿਕਪ੍ਰੀਤ ਕੌਰ ਨੇ ਵੀ ਕ੍ਰਮਵਾਰ 95.8%, 95.6% ਅਤੇ 95% ਅੰਕ ਲੈ ਕੇ ਸਕੂਲ ਦੀ ਸ਼ਾਨ ਵਿੱਚ ਵਾਧਾ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਵਿਸ਼ੇ-ਵਾਰ ਪ੍ਰਦਰਸ਼ਨ ਵਿੱਚ ਵੀ ਬੇਮਿਸਾਲ ਉਪਲਬਧੀਆਂ ਦਰਜ ਕੀਤੀਆਂ ਹਨ | ਅੰਗਰੇਜ਼ੀ ਵਿੱਚ ਛੇ ਵਿਦਿਆਰਥੀਆਂ ਜਿਗਿਆਸਾ ਗੁਪਤਾ, ਹਰਮੇਹਰ ਕੌਰ, ਸੌਮਿਆ ਸਿੰਘ, ਸਵਿਾਂਸ਼ੀ ਲੂਥਰਾ, ਆਮੀਨ ਭੁੱਲਰ ਅਤੇ ਦਿਵਿਜ ਕੁਮਾਰ ਨੇ ਸੰਪੂਰਨ 100/100 ਅੰਕ ਹਾਸਲ ਕਰਕੇ ਆਪਣੀ ਅਕਾਦਮਿਕ ਮਹਾਨਤਾ ਸਾਬਤ ਕੀਤੀ | ਪੇਂਟਿੰਗ ਵਿੱਚ ਜਿਗਿਆਸਾ ਗੁਪਤਾ, ਯਸਿਕਾ ਗੁਪਤਾ, ਹਰਨੂਰ ਕੌਰ ਅਤੇ ਜਸਿਕਪ੍ਰੀਤ ਕੌਰ ਨੇ ਪੂਰੇ ਅੰਕ ਪ੍ਰਾਪਤ ਕਰਕੇ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਗਿਆਸਾ ਗੁਪਤਾ ਨੇ ਬਿਜ਼ਨਸ ਸਟੱਡੀਜ਼ ਵਿੱਚ ਵੀ ਸੰਪੂਰਨ ਅੰਕ ਹਾਸਲ ਕਰਕੇ ਵਿਲੱਖਣ ਉਪਲਬਧੀ ਦਰਜ ਕੀਤੀ | ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਈਨਾ ਵਾਸਲ, ਸੀਈਓ ਰਾਘਵ ਵਾਸਲ ਅਤੇ ਡਾਇਰੈਕਟਰ ਅਦਿਤੀ ਵਾਸਲ ਨੇ ਇਸ ਸ਼ਾਨਦਾਰ ਸਫਲਤਾ ਲਈ ਵਿਦਿਆਰਥੀਆਂ, ਮਾਪਿਆਂ ਅਤੇ ਸਮਰਪਿਤ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ <br/> ਅਗਲੀ ਖ਼ਬਰ ਟਰੱਕ ਡਰਾਈਵਰ ਦੀ ਮÏਤ ਬਣੀ ਰਹੱਸ, ਲਾਸ਼ ਕੋਲੋਂ ਨਾ ਮਿਲਿਆ ਮੋਬਾਈਲ ਨਾ ਪੈਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।