ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਵਿਖੇ ਕਰਵਾਏ ਗਏ 2 ਦਿਨਾਂ ਤਹਿਸੀਲ ਪੱਧਰੀ ਖੇਡ ਮੁਕਾਬਲੇ ਸਮਾਪਤ
ਸ਼ਾਹਕੋਟ, 17 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਹੈੱਡ ਟੀਚਰ ਜਤਿੰਦਰ ਅਰੋੜਾ ਦੀ ਦੇਖ ਰੇਖ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ 2 ਦਿਨਾਂ ਤਹਿਸੀਲ ਪੱਧਰੀ ਖੇਡਾਂ ਕਰਵਾਈਆਂ ਗਈਆਂ । ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਗੁਰਪਾਲ ਸਿੰਘ ਪਾਲੀ ਚੱਠਾ ਯੂ.
ਸ਼ਾਹਕੋਟ, 17 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਹੈੱਡ ਟੀਚਰ ਜਤਿੰਦਰ ਅਰੋੜਾ ਦੀ ਦੇਖ ਰੇਖ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ 2 ਦਿਨਾਂ ਤਹਿਸੀਲ ਪੱਧਰੀ ਖੇਡਾਂ ਕਰਵਾਈਆਂ ਗਈਆਂ । ਖੇਡ ਮੁਕਾਬਲਿਆਂ ਦੇ ਦੂਜੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਗੁਰਪਾਲ ਸਿੰਘ ਪਾਲੀ ਚੱਠਾ ਯੂ.ਕੇ., ਗਗਨਦੀਪ ਸਿੰਘ ਚੱਠਾ ਯੂ.ਕੇ. ਅਤੇ ਹਰਜੀਤ ਸਿੰਘ ਚੱਠਾ ਯੂ.ਐੱਸ.ਏ. ਨੇ ਸਾਂਝੇ ਰੂਪ ਵਿਚ ਕੀਤਾ। ਇਨ੍ਹਾਂ ਦੇ ਨਾਲ ਨਛੱਤਰ ਸਿੰਘ ਸੱਤੀ ਪਹਿਲਵਾਨ, ਜਗਤਾਰ ਸਿੰਘ ਤਾਰੀ ਕਬੱਡੀ ਖਿਡਾਰੀ, ਭਾਈ ਪਾਲ ਸਿੰਘ ਫਰਾਂਸ, ਰਾਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਸੇਵਾ ਰਾਮ ਪੰਚ, ਸ਼ਿੰਦਰਪਾਲ ਪੰਚ, ਸੁਰਜੀਤ ਸਿੰਘ ਵਿਰਦੀ ਸੇਵਾ ਮੁਕਤ ਅਧਿਆਪਕ, ਪ੍ਰੇਮ ਲਾਲ, ਨਿਰਮਲ ਸਿੰਘ ਗਿੱਦੜ ਪਿੰਡੀ ਬਲਾਕ ਸਿੱਖਿਆ ਅਫ਼ਸਰ-1, ਰਮੇਸ਼ਵਰ ਚੰਦਰ ਲਾਡੀ ਬਲਾਕ ਸਿੱਖਿਆ ਅਫ਼ਸਰ ਲੋਹੀਆਂ ਖ਼ਾਸ, ਸਟੇਟ ਐਵਾਰਡੀ ਵਰਿੰਦਰ ਵੀਰ ਸਿੰਘ ਜ਼ਿਲ੍ਹਾ ਕੋ-ਆਰਡੀਨੇਟਰ, ਪ੍ਰਦੀਪ, ਪ੍ਰਿਤਪਾਲ ਸਿੰਘ ਸਮਾਰਟ ਸਕੂਲ ਇੰਚਾਰਜ, ਸਰਬਜੀਤ ਕੌਰ ਪੰਜਾਬੀ ਮਿਸਟ੍ਰੈਸ, ਬੇਅੰਤ ਸਿੰਘ ਥਿੰਦ ਐੱਸ.ਐੱਸ. ਮਾਸਟਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸੀ.ਐੱਚ.ਟੀ. ਰਾਕੇਸ਼ ਖਹਿਰਾ ਅਤੇ ਸਕੂਲ ਮੁਖੀ ਜਤਿੰਦਰ ਅਰੋੜਾ ਨੇ ਦੱਸਿਆ ਕਿ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਵਲੋਂ ਸਕੂਲ ਦੇ ਲਈ ਖ਼ਾਲੀ ਚੈੱਕ ਸੌਂਪਿਆ ਗਿਆ ਅਤੇ ਕਿਹਾ ਕਿ ਸਕੂਲ ਮੁਖੀ ਸਕੂਲ ਦੀ ਜ਼ਰੂਰਤ ਅਨੁਸਾਰ ਰਾਸ਼ੀ ਭਰ ਸਕਦੇ ਹਨ। ਸਕੂਲ ਮੁਖੀ ਜਤਿੰਦਰ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਤਹਿਸੀਲ ਪੱਧਰੀ ਖੇਡ ਮੁਕਾਬਲਿਆਂ ਵਿਚ ਬਲਾਕ ਸ਼ਾਹਕੋਟ-1, ਬਲਾਕ ਸ਼ਾਹਕੋਟ-2, ਬਲਾਕ ਲੋਹੀਆਂ ਖ਼ਾਸ, ਬਲਾਕ ਨਕੋਦਰ-1 ਅਤੇ ਬਲਾਕ ਨਕੋਦਰ-2 ਦੇ ਪ੍ਰਾਈਮਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਦੂਜੇ ਦਿਨ ਮੁੰਡਿਆਂ ਦੇ ਕਬੱਡੀ, ਖੋ-ਖੋ, ਫੁੱਟਬਾਲ, ਬੈਡਮਿੰਟਨ, ਯੋਗਾ, ਕਰਾਟੇ, ਸ਼ਤਰੰਜ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਦੀ ਓਵਰਆਲ ਟਰਾਫ਼ੀ ਬਲਾਕ ਲੋਹੀਆਂ ਖ਼ਾਸ ਨੇ ਜਿੱਤੀ। ਇਸ ਮੌਕੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਭਾਈ ਪਾਲ ਸਿੰਘ ਫਰਾਂਸ ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਵਿੱਗ, ਗੁਰਪ੍ਰੀਤ ਸਿੰਘ ਜੱਸਲ, ਰਾਕੇਸ਼ ਕੁਮਾਰ ਖਹਿਰਾ, ਜਸਵੀਰ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਹਰੀਸ਼ ਅਰੋੜਾ, ਦਵਿੰਦਰ ਸਿੰਘ ਪੰਧੇਰ, ਮਾਸਟਰ ਰਮਨ ਗੁਪਤਾ, ਜੂਨੀਅਰ ਸਹਾਇਕ ਵੀਰ ਸਿੰਘ, ਬੀ.ਆਰ.ਸੀ. ਸੁੰਦਰ ਸਿੰਘ, ਦਿਲਬਾਗ ਸਿੰਘ, ਕਪਿਲ ਕਵਾਤਰਾ, ਰਾਮ ਲੁਭਾਇਆ, ਹਰਮਨਜੋਤ ਸਿੰਘ, ਨਰੇਸ਼ ਕੁਮਾਰ, ਵਿਕਾਸ ਪੰਧੇਰ, ਗੁਰਪ੍ਰੀਤ ਸਿੰਘ ਨਰੰਗਪੁਰ, ਆਸ਼ੂ ਸ਼ਰਮਾ, ਬਲਵਿੰਦਰ ਕੌਰ, ਜਸਵੀਰ ਸਿੰਘ, ਇੰਦਰਜੀਤ ਸਿੰਘ ਚੰਦੀ, ਮਨਮੀਤ ਸਿੰਘ, ਦੀਪਕ ਅਰੋੜਾ, ਮਨਪ੍ਰੀਤ ਸਿੰਘ ਮਨਜੀਤ ਸਿੰਘ, ਮੀਨਾ ਰਾਣੀ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਅੰਜੂ ਬਾਲਾ, ਜਸਮੀਤ ਕੌਰ, ਸਤਬੀਰ ਕੌਰ, ਧਨਵੀਰ ਕੌਰ, ਰਚਨਾ ਸਿਆਲ, ਸੁਨੀਤਾ ਰਾਣੀ, ਜਸਬੀਰ ਕੌਰ, ਪਰਮਜੀਤ ਕੌਰ, ਰਜਿੰਦਰ ਰਾਣੀ, ਨੀਰੂ ਸ਼ਰਮਾ ਆਦਿ ਹਾਜ਼ਰ ਸਨ।