18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੰਗਰਾਂਦ ਦਾ ਦਿਹਾੜਾ ਮਨਾਇਆ

ਦੁਸਾਂਝ ਕਲਾਂ, 17 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਅੰਦਰਲੀ ਆਬਾਦੀ ਪਿੰਡ ਦੁਸਾਂਝ ਕਲਾਂ ਵਿਖੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਵਰਗੀ ਸ੍ਰੀ ਜੋਗਿੰਦਰ ਰਾਮ ਚੰਦੜ੍ਹ ਦੇ ਪਰਿਵਾਰ ਵਲੋਂ ਆਪਣੇ ਪਰਿਵਾਰ ਅਤੇ ਪਿੰਡ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਉਪਰੰਤ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।

ਅਜੀਤ ਡੈਸਕ 18-10-2026
ਦੁਸਾਂਝ ਕਲਾਂ, 17 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਮਾਤਾ ਕਲਸਾਂ ਦਰਵਾਜ਼ਾ ਅੰਦਰਲੀ ਆਬਾਦੀ ਪਿੰਡ ਦੁਸਾਂਝ ਕਲਾਂ ਵਿਖੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਵਰਗੀ ਸ੍ਰੀ ਜੋਗਿੰਦਰ ਰਾਮ ਚੰਦੜ੍ਹ ਦੇ ਪਰਿਵਾਰ ਵਲੋਂ ਆਪਣੇ ਪਰਿਵਾਰ ਅਤੇ ਪਿੰਡ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਉਪਰੰਤ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਇਸ ਮੌਕੇ ਸੰਗਤਾਂ ਲਈ ਚਾਹ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੱਖਣ ਰਾਮ, ਸੁਰਜੀਤ ਰਾਮ, ਜਸਪਾਲ, ਡਾ. ਘੋਗੀ, ਸੱਤਪਾਲ ਸੱਤੀ, ਰਾਮ ਕਿਸ਼ਨ ਦੁਸਾਂਝ, ਸਤਨਾਮ ਦੁਸਾਂਝ, ਬਬਲੀ, ਸਮੇਤ ਹੋਰ ਪਿੰਡ ਵਾਸੀ ਅਤੇ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਾਇਆ ਨੇੜੇ 3 ਗੱਡੀਆਂ ਦੀ ਆਪਸ ’ਚ ਟੱਕਰ, ਸਵਿਫਟ ਡਿਜ਼ਾਇਰ ਚਾਲਕ ਨੂੰ ਲੱਗੀਆਂ ਮਾਮੂਲੀ ਸੱਟਾਂ ਅਗਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਸਮੋਕਲੈੱਸ ਕੁਕਿੰਗ ਮਾਸਟਰ ਸ਼ੈੱਫ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।