ਮਕਸੂਦਾਂ 16 ਮਈ (ਸÏਰਵ ਮਹਿਤਾ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੀ ਚÏਾਕੀ ਮੰਡ ਦੇ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਟਰੱਕ ਡਰਾਈਵਰ ਦੀ ਉਸਦੇ ਟਰੱਕ ਦੇ ਅੰਦਰੋਂ ਸ਼ੱਕੀ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ¢ ਮਿ੍ਤਕ ਦੀ ਪਹਿਚਾਣ ਜਮਾਲਪੁਰ, ਤਰਨ ਤਾਰਨ ਵਾਸੀ 35 ਸਾਲਾ ਗੁਰਦੀਪ ਸਿੰਘ ਵਜੋਂ ਹੋਈ ਹੈ¢ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਮਾਹÏਲ ਬਣ ਗਿਆ ਹੈ, ਜਦਕਿ ਮਾਮਲਾ ਲੁੱਟ-ਖੋਹ ਨਾਲ ਜੁੜਿਆ ਹੋਣ ਦੇ ਸ਼ੱਕ ਵੀ ਜਤਾਏ ਜਾ ਰਹੇ ਹਨ¢ ਜਾਣਕਾਰੀ ਅਨੁਸਾਰ ਟਰੱਕ ਐੱਸ.ਕੇ. ਕੰਡਾ ਨੇੜੇ ਖੜ੍ਹਾ ਸੀ¢ ਰਾਹਗੀਰਾਂ ਨੇ ਜਦ ਟਰੱਕ ਦੇ ਅੰਦਰ ਡਰਾਈਵਰ ਨੂੰ ਬੇਹੋਸ਼ ਹਾਲਤ ਵਿੱਚ ਪਿਆ ਦੇਖਿਆ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ¢ ਸੂਚਨਾ ਮਿਲਦਿਆਂ ਹੀ ਚÏਾਕੀ ਮੰਡ ਦੇ ਇੰਚਾਰਜ ਬਲਵੀਰ ਸਿੰਘ ਪੁਲਿਸ ਪਾਰਟੀ ਸਮੇਤ ਮÏਕੇ 'ਤੇ ਪਹੁੰਚੇ¢ ਪੁਲਿਸ ਵੱਲੋਂ ਮÏਕੇ ਦੀ ਜਾਂਚ ਕਰਨ ਉਪਰੰਤ ਡਰਾਈਵਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ¢ ਇਸ ਸਾਰੇ ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਸਾਹਮਣੇ ਆਇਆ ਜਦ ਪੁਲਿਸ ਜਾਂਚ ਦÏਰਾਨ ਇਹ ਗੱਲ ਸਾਹਮਣੇ ਆਈ ਕਿ ਮਿ੍ਤਕ ਕੋਲੋਂ ਨਾ ਤਾਂ ਕੋਈ ਮੋਬਾਈਲ ਫੋਨ ਬਰਾਮਦ ਹੋਇਆ ਅਤੇ ਨਾ ਹੀ ਕੋਈ ਪੈਸਾ, ਬਟੂਆ ਜਾਂ ਹੋਰ ਨਿੱਜੀ ਸਮਾਨ ਮਿਲਿਆ¢ ਚÏਾਕੀ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਦÏਰਾਨ ਡਰਾਈਵਰ ਦੇ ਕੋਲੋਂ ਕੋਈ ਵੀ ਐੱਸੀ ਚੀਜ਼ ਨਹੀਂ ਮਿਲੀ ਜਿਸ ਨਾਲ ਉਸਦੀ ਰੋਜ਼ਾਨਾ ਦੀ ਵਰਤੋਂ ਜਾਂ ਪਛਾਣ ਸਪੱਸ਼ਟ ਹੋ ਸਕੇ¢ ਸੂਤਰਾਂ ਦੀ ਮੰਨੀਏ ਤਾਂ ਮਾਮਲਾ ਕਾਫੀ ਸ਼ੱਕੀ ਜਾਪ ਰਿਹਾ ਹੈ¢ ਆਮ ਤÏਰ 'ਤੇ ਇੱਕ ਟਰੱਕ ਡਰਾਈਵਰ ਕੋਲ ਮੋਬਾਈਲ, ਕੁਝ ਨਕਦੀ, ਲਾਇਸੈਂਸ ਜਾਂ ਹੋਰ ਦਸਤਾਵੇਜ਼ ਹੁੰਦੇ ਹਨ, ਪਰ ਇੱਥੇ ਕੁਝ ਵੀ ਨਾ ਮਿਲਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ¢ ਇਲਾਕੇ ਵਿੱਚ ਇਹ ਵੀ ਚਰਚਾ ਹੈ ਕਿ ਸੰਭਵ ਹੈ ਡਰਾਈਵਰ ਨੂੰ ਲੁੱਟ-ਖੋਹ ਕਰਨ ਵਾਲਿਆਂ ਨੇ ਨਿਸ਼ਾਨਾ ਬਣਾਇਆ ਹੋਵੇ ਅਤੇ ਵਾਰਦਾਤ ਤੋਂ ਬਾਅਦ ਉਸਦਾ ਸਮਾਨ ਲੈ ਕੇ ਫਰਾਰ ਹੋ ਗਏ ਹੋਣ¢ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮÏਕੇ 'ਤੇ ਟਰੱਕ ਦੇ ਮਾਲਕ ਵੀ ਪਹੁੰਚ ਚੁੱਕੇ ਸਨ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ¢ ਪੁਲਿਸ ਮੁਤਾਬਕ ਜਿੱਥੇ ਟਰੱਕ ਖੜ੍ਹਾ ਸੀ, ਉਸ ਪਾਸੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ, ਪਰ ਨੇੜਲੇ ਧਰਮ ਕੰਡੇ ਦੀਆਂ ਸੀਸੀਟੀਵੀ ਫੁਟੇਜ ਵੀ ਖੰਗਾਲੀਆਂ ਜਾਣਗੀਆਂ ਤਾਂ ਜੋ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੇ¢ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ¢ ਹੁਣ ਦੇਖਣਾ ਇਹ ਹੋਵੇਗਾ ਕਿ ਗੁਰਦੀਪ ਸਿੰਘ ਦੀ ਮÏਤ ਕੁਦਰਤੀ ਸੀ ਜਾਂ ਫਿਰ ਉਸਦੇ ਪਿੱਛੇ ਕੋਈ ਸਾਜ਼ਿਸ਼ ਜਾਂ ਅਪਰਾਧਕ ਵਾਰਦਾਤ ਲੁਕੀ ਹੋਈ ਹੈ¢