18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਮੂਹ ਸਿੰਘ ਸਭਾਵਾਂ, ਕੀਰਤਨੀ ਜਥੇ ਤੇ ਗੁਰੂ ਘਰਾਂ ਦੇ ਵਜ਼ੀਰ ਅੱਜ ਦੀ ਮੀਟਿੰਗ 'ਚ ਹੋਣ ਸ਼ਾਮਿਲ-ਜਥੇਦਾਰ ਕੁਲਵੰਤ ਸਿੰਘ ਮੰਨਣ

ਅਜੀਤ ਡੈਸਕ 17-05-2026
ਜਲੰਧਰ, 16 ਮਈ (ਐੱਮ. ਐੱਸ. ਲੋਹੀਆ) – ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਬਾਰੇ ਵਿਚਾਰ ਕਰਨ ਲਈ 17 ਮਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਕੀਰਤਨੀ ਜਥੇ, ਗੁਰੂ ਘਰਾਂ ਦੇ ਵਜ਼ੀਰ, ਧਾਰਮਿਕ ਸੇਵਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ | ਇਸ ਮੀਟਿੰਗ 'ਚ ਵਿਚਾਰ ਕੀਤੇ ਜਾਣ ਵਾਲੇ ਮੁਦਿਆਂ ਸਬੰਧੀ ਸੰਗਤ ਨੂੰ ਜਾਣਕਾਰੀ ਦੇਣ ਲਈ ਗੁਰਦੁਆਰਾ ਸਿੰਘ ਸਭਾ ਭਾਈ ਬਚਿੱਤਰ ਸਿੰਘ ਬਸਤੀ ਮਿੱਠੂ ਵਿਖੇ ਮੀਟਿੰਗ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਇਕ ਇਕੱਤਰਤਾ ਹੋਈ, ਜਿਸ 'ਚ ਗੁਰਦੁਆਰਾ ਸਿੰਘ ਸਭਾ ਗੁਰੂ ਨਾਨਕ ਨਗਰ, ਬਸਤੀ ਮਿੱਠੂ ਗੁਰਦੁਆਰਾ ਸਿੰਘ ਸਭਾ ਗੁਰੂ ਅਰਜਨ ਨਗਰ, ਬਸਤੀ ਮਿੱਠੂ, ਗੁਰਦੁਆਰਾ ਬਾਬਾ ਬੁੱਢਾ ਜੀ, ਬਸਤੀ ਮਿੱਠੂ ਦੇ ਪ੍ਰਬੰਧਕਾਂ ਤੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੇ ਸ਼ਮੂਲੀਅਤ ਕੀਤੀ | ਜਥੇਦਾਰ ਮੰਨਣ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਵਲੋਂ ਬਣਾਏ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 'ਚ ਕੁਝ ਮੱਦਾਂ ਅਜਿਹੀਆਂ ਹਨ, ਜਿਨ੍ਹਾਂ ਕਰਕੇ ਸੰਗਤ 'ਚ ਭਾਰੀ ਰੋਸ ਹੈ ਅਤੇ ਭੈਅ ਦਾ ਮਾਹੌਲ ਬਣਿਆ ਹੋਇਆ ਹੈ | ਜਥੇਦਾਰ ਮੰਨਣ ਨੇ ਕਿਹਾ ਕਿ ਇਨ੍ਹਾਂ ਇਤਰਾਜ਼ਯੋਗ ਅਤੇ ਵਿਵਾਦਿਤ ਮੱਦਾਂ ਬਾਰੇ ਵਿਚਾਰ ਕਰਨ ਲਈ ਸੰਗਤ 17 ਮਈ ਦਿਨ ਐਤਵਾਰ, ਸ਼ਾਮ 4 ਵਜੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ, ਜਲੰਧਰ ਦੇ ਹਾਲ ਨੰਬਰ ਦੋ 'ਚ ਹੋਣ ਵਾਲੀ ਮੀਟਿੰਗ 'ਚ ਜ਼ਰੂਰ ਸ਼ਾਮਲ ਹੋਵੇ ਅਤੇ ਆਪੋ-ਆਪਣੇ ਵਿਚਾਰ ਰੱਖੇ, ਤਾਂ ਜੋ ਸਰਕਾਰ 'ਤੇ ਪ੍ਰਭਾਵ ਬਣਾਇਆ ਜਾ ਸਕੇ ਅਤੇ ਇਨ੍ਹਾਂ ਮੱਦਾਂ 'ਚ ਸੋਧ ਕਰਵਾਈ ਜਾ ਸਕੇ, ਜਿਸ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਭੈਅ ਮੁਕਤ ਹੋ ਸਕੇ | ਇਸ ਮੌਕੇ ਰਣਜੀਤ ਸਿੰਘ ਰਾਣਾ ਸਿੱਖ ਚੜ੍ਹਦੀ ਕਲਾ ਫਰੰਟ, ਲੱਕੀ ਖ਼ਾਲਸਾ, ਜਥੇਦਾਰ ਅਜੀਤ ਸਿੰਘ ਬਸਤੀ ਮਿੱਠੂ, ਜਥੇਦਾਰ ਵਰਿਆਮ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ, ਜਥੇਦਾਰ ਪੂਰਨ ਸਿੰਘ, ਜਸਬੀਰ ਸਿੰਘ, ਸਤਬੀਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਸਿੰਘ, ਗੁਰਚਰਨ ਸਿੰਘ, ਭਗਵਾਨ ਸਿੰਘ, ਸਤਪਾਲ ਸਿੰਘ, ਜੁਗਿੰਦਰ ਸਿੰਘ ਮਿੰਟੂ, ਸੁਖਪਾਲ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਗੁਰੂ ਘਰਾਂ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ |

ਪਿਛਲੀ ਖ਼ਬਰ ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ ਦੇ ਪ੍ਰੀ ਪ੍ਰਾਇਮਰੀ ਵਿੰਗ ਤੋਂ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਪੂਲ ਪਾਰਟੀ ਮਨਾਈ <b... ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਵਿਖੇ ਮਨਾਇਆ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।